Skip to content
Melo Podcasts Home
CategoriesLanguagesFollowing

Episode · SBS Punjabi - ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ 'ਚ ਡੇਅਲਾਈਟ ਸੇਵਿੰਗ: ਐਤਵਾਰ ਤੋਂ ਬਦਲ ਜਾਵੇਗਾ ਘੜੀਆਂ ਦਾ ਸਮਾਂ, ਜਾਣੋ ਇਸ ਦੇ ਇਤਿਹਾਸ ਅਤੇ ਪ੍ਰਭਾਵਾਂ ਬਾਰੇ ਪੂਰੀ ਰਿਪੋਰਟ

30 Sep 2026 · 7 min

Play episode WhatsApp (opens WhatsApp) Download

Episode notes

ਆਸਟ੍ਰੇਲੀਆ ਦੇ ਕਈ ਹਿੱਸਿਆਂ ਵਿੱਚ ਇਸ ਐਤਵਾਰ ਨੂੰ ਡੇਅਲਾਈਟ ਸੇਵਿੰਗ (Daylight saving kicks in on Sunday) ਲਾਗੂ ਹੋਣ ਜਾ ਰਹੀ ਹੈ, ਜਿਸ ਤਹਿਤ ਲੋਕਾਂ ਨੂੰ ਆਪਣੀਆਂ ਘੜੀਆਂ ਇੱਕ ਘੰਟਾ ਅੱਗੇ ਕਰਨੀਆਂ ਪੈਣਗੀਆਂ। ਇਸ ਖ਼ਾਸ ਰਿਪੋਰਟ ਵਿੱਚ ਡੇਅਲਾਈਟ ਸੇਵਿੰਗ ਦੇ ਇਤਿਹਾਸ 'ਤੇ ਚਰਚਾ ਕੀਤੀ ਗਈ ਹੈ, ਜੋ ਕਿ ਪਹਿਲੀ ਵਿਸ਼ਵ ਜੰਗ ਦੌਰਾਨ ਖਰਚੇ ਘਟਾਉਣ ਦੇ ਉਦੇਸ਼ ਨਾਲ ਸ਼ੁਰੂ ਹੋਈ ਸੀ। #sbsaudiopodcast

SBS Punjabi - ਐਸ ਬੀ ਐਸ ਪੰਜਾਬੀ

by SBS · Punjabi · News

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

More from SBS Punjabi - ਐਸ ਬੀ ਐਸ ਪੰਜਾਬੀ

  1. 1 Oct 2026 · 5 min

    ਖ਼ਬਰਨਾਮਾ: ਐਲਬਨੀਜ਼ੀ ਵਲੋਂ ਨਵੇਂ ਗ੍ਰੀਨਜ਼ ਆਗੂ ਨੂੰ ਲੇਬਰ ਨਾਲ ਰਚਨਾਤਮਕ ਕੰਮ ਕਰਨ ਦੀ ਅਪੀਲ

    ਫੈਡਰਲ ਸਰਕਾਰ ਵਲੋਂ ਨਵੇਂ ਗ੍ਰੀਨਜ਼ ਨੇਤਾ ਡੇਵਿਡ ਸ਼ੂਬ੍ਰਿਜ ਨੂੰ ਸੰਸਦ ਵਿੱਚ ਲੇਬਰ ਨਾਲ ਕੰਮ ਕਰਨ ਲਈ ਵਧੇਰੇ ਰਚਨਾਤਮਕ ਰੁਖ਼ ਅਪਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਸੀਨੇਟਰ ਸ਼ੂਬ੍ਰਿਜ ਨੇ ਗ੍ਰੀਨਜ਼ ਪਾਰਟੀ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਵਨ ਨੇਸ਼ਨ ਦੀ ਵੱਧ ਰਹੀ ਲੋਕਪ੍ਰਿਯਤਾ ਨਾਲ ਨਜਿੱਠਣ ਦਾ ਵਾਅਦਾ ਕੀਤਾ ਹੈ ਅਤੇ ਪੌਲੀਨ ਹੈਨਸਨ ਦੇ ਉਭਾਰ ਲਈ ਲੇਬਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਲੇਬਰ ਨੂੰ 'ਬਦਲਣ' ਦਾ ਸੰਕਲਪ ਲਿਆ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਗ੍ਰੀਨਜ਼ ਇੱਕ ਵਿਰੋਧੀ ਪਾਰਟੀ ਹੈ ਅਤੇ ਉਹ ਪਾਰਟੀ ਨੂੰ ਆਪਣੀਆਂ ਤਰਜੀਹਾਂ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰ ਰਹੇ ਹਨ।ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ... #sbsaudiopodcast

  2. 1 Oct 2026 · 6 min

    ਬਾਲੀਵੁੱਡ ਗੱਪਸ਼ੱਪ: 21 ਨਵੰਬਰ ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਪਰਫਾਰਮ ਕਰਨਗੇ ਦਿਲਜੀਤ ਦੋਸਾਂਝ

    ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ‘ਔਰਾ ਵਰਲਡ ਟੂਰ’ ਪ੍ਰੋਗਰਾਮ ਤਹਿਤ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਪਰਫਾਰਮ ਕਰਨਗੇ। ਦਿਲਜੀਤ ਦਾ ਕਹਿਣਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਭਾਰਤ ਵਿੱਚ ਹੀ ਹੈ ਅਤੇ ਇੱਕ ਵਿਦੇਸ਼ੀ ਗਰੁੱਪ ਨੇ ਇਸ ਸਟੇਡੀਅਮ 'ਚ ਆਪਣਾ ਕੰਨਸਰਟ ਸੌਲਡ-ਆਊਟ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸਟੇਡੀਅਮ ਵਿੱਚ ਉਨ੍ਹਾਂ ਦਾ ਸ਼ੋਅ ਹੋਵੇ ਅਤੇ ਪੰਜਾਬੀ ਨਾ ਆਉਣ ਇਹ ਹੋ ਹੀ ਨਹੀਂ ਸਕਦਾ। ਇਸ ਆਡੀਓ ਵਿੱਚ ਜਾਣੋ ਪੂਰਾ ਵੇਰਵਾ ਅਤੇ ਹੋਰ ਬਾਲੀਵੁੱਡ ਖ਼ਬਰਾਂ ਦੀ ਜਾਣਕਾਰੀ। #sbsaudiopodcast

  3. 1 Oct 2026 · 7 min

    ਅਖਾਣ ਕਹਾਣੀ: ਜਾਣੋ 'ਭੱਜਾਂ, ਧਰੁਕਾਂ ਭਰਾਂ ਕਲਾਵੇ, ਜਿਹੜਾ ਲਿਖਿਆ ਸੋ ਹੱਥ ਆਵੇ' ਦਾ ਮਤਲਬ ਅਤੇ ਇਤਿਹਾਸ

    ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਭੱਜਾਂ, ਧਰੁਕਾਂ ਭਰਾਂ ਕਲਾਵੇ, ਜਿਹੜਾ ਲਿਖਿਆ ਓਹੀ ਹੱਥ ਆਵੇ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਪ੍ਰਸੰਗਿਕਤਾ ਬਾਰੇ ਗੱਲਬਾਤ ਕਰ ਰਹੇ ਹਨ।

  4. 30 Sep 2026 · 6 min

    ਵੂਲਗੂਲਗਾ ਦਾ 'ਕਰੀ-ਫੈਸਟ': NSW ਦਾ ਤੱਟਵਰਤੀ ਸ਼ਹਿਰ ਜੋ ਹਰ ਸਾਲ ਭਾਰਤੀ ਭੋਜਨ ਦਾ ਜਸ਼ਨ ਮਨਾਉਂਦਾ ਹੈ

    ਸਿਡਨੀ ਤੋਂ ਲਗਭਗ 550 ਕਿਲੋਮੀਟਰ ਉੱਤਰ ਵੱਲ, ਛੋਟਾ ਜਿਹਾ ਤੱਟਵਰਤੀ ਸ਼ਹਿਰ ਵੂਲਗੂਲਗਾ (Woolgoolga) ਆਸਟ੍ਰੇਲੀਆ ਵਿੱਚ ਭਾਰਤੀਆਂ ਦੇ ਪਰਵਾਸ ਦੇ ਸ਼ੁਰੂਆਤੀ ਪੜਾਵਾਂ ਵਿੱਚੋਂ ਇੱਕ ਹੈ। 1950 ਦੇ ਦਹਾਕੇ ਤੋਂ, ਪੀੜ੍ਹੀ ਦਰ ਪੀੜ੍ਹੀ, ਇਥੋਂ ਦਾ ਪੰਜਾਬੀ ਭਾਈਚਾਰਾ ਕੇਲਿਆਂ ਅਤੇ ਬਲੂਬੇਰੀ ਦੀ ਕਾਸ਼ਤ ਤੇ ਉਤਪਾਦਨ ਵਿੱਚ ਵੱਡੇ ਪੱਧਰ ‘ਤੇ ਜੁੜਿਆ ਹੋਇਆ ਹੈ। ਵੂਲਗੂਲਗਾ ਦਾ 'ਕਰੀ-ਫੈਸਟ' (Curryfest) ਭਾਰਤੀ ਸਭਿਆਚਾਰ, ਖਾਣ-ਪੀਣ ਅਤੇ ਆਸਟ੍ਰੇਲੀਆ ਵਿੱਚ ਭਾਰਤੀਆਂ ਦੇ ਯੋਗਦਾਨ ਨੂੰ ਮਨਾਉਂਦਾ ਹੈ। ਜਿੱਥੇ ਵੱਖ-ਵੱਖ ਪਿਛੋਕੜ ਦੇ ਲੋਕ ਮਿਲ ਕੇ ਭਾਰਤੀ ਖਾਣੇ, ਸੰਗੀਤ ਅਤੇ ਸਭਿਆਚਾਰਾਂ ਦਾ ਅਨੰਦ ਮਾਣਦੇ ਹਨ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ, ਤੁਸੀਂ ਵੀ ਸਾਡੇ ਨਾਲ ਚੱਲੋ ਇਸ ਰੰਗੀਲੇ ਮੇਲੇ ਦੀ ਸੈਰ ਕਰਨ। #sbsaudiopodcast

  5. 30 Sep 2026 · 5 min

    ਖ਼ਬਰਨਾਮਾ: ਰਹਿਣ-ਸਹਿਣ ਦੇ ਖਰਚਿਆਂ ਤੋਂ ਹੋਰ ਰਾਹਤ ਦੇਵੇਗੀ ਸਰਕਾਰ:ਐਲਬਨੀਜ਼ੀ

    ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਸਾਲ ਦੇ ਅਖੀਰ ਵਿੱਚ ਆਉਣ ਵਾਲੇ ਮਿਡ-ਈਅਰ ‘ਇਕਨਾਮਿਕ ਐਂਡ ਫਿਸਕਲ ਆਊਟਲੁੱਕ’ ਵਿੱਚ ਲੋਕਾਂ ਨੂੰ ਰਹਿਣ-ਸਹਿਣ ਦੇ ਖਰਚਿਆਂ ਤੋਂ ਹੋਰ ਰਾਹਤ ਦੇਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਮੰਨਿਆ ਕਿ ਪਿਛਲੇ ਦਿਨੀਂ ਵਿਆਜ ਦਰਾਂ ਵਿੱਚ ਹੋਏ ਵਾਧੇ ਦਾ ਮੌਰਗੇਜ ਵਾਲੇ ਲੋਕਾਂ ’ਤੇ ਅਸਰ ਪਵੇਗਾ। ਹਾਲਾਂਕਿ ਉਨ੍ਹਾਂ ਸਰਕਾਰ ਦੇ ਕਾਰਜਪ੍ਰਣਾਲੀ ਦਾ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਨੇ ਮਹਿੰਗਾਈ ਨੂੰ ਵਧਾਏ ਬਿਨਾਂ ਲੋਕਾਂ ਨੂੰ ਰਾਹਤ ਦੇਣ ਲਈ ਕਈ ਕਦਮ ਚੁੱਕੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਭਵਿੱਖ ਵਿੱਚ ਚੁੱਕੇ ਜਾਣ ਵਾਲੇ ਹੋਰ ਕਦਮਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਆਸਟ੍ਰੇਲੀਅਨਾਂ ਨੂੰ ਫਿਲਹਾਲ ਇੰਤਜ਼ਾਰ ਕਰਨਾ ਪਵੇਗਾ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਾਨਾਮਾ #sbsaudiopodcast

  6. 30 Sep 2026 · 5 min

    ਖਪਤਕਾਰਾਂ ਨੂੰ ਵੱਡੀ ਰਾਹਤ, ਛੋਟੇ ਵਪਾਰੀ ਚਿੰਤਾ 'ਚ; 1 ਅਕਤੂਬਰ ਤੋਂ ਖ਼ਤਮ ਹੋ ਰਿਹਾ ਹੈ ਕਾਰਡ ਸਰਚਾਰਜ

    RBA ਯਾਨੀ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਖਪਕਤਾਰ ਹਰ ਸਾਲ ਕਾਰਡ ਸਰਚਾਰਜ ਦੇ ਰੂਪ ਵਿੱਚ $1.6 ਬਿਲੀਅਨ ਡਾਲਰ ਦਾ ਭੁਗਤਾਨ ਕਰਦੇ ਹਨ। ਪਰ ਹੁਣ ਇਹ ਬਦਲਣ ਵਾਲਾ ਹੈ। 1 ਅਕਤੂਬਰ ਤੋਂ, ਹਰ ਵਾਰ ਜਦੋਂ ਖਰੀਦਦਾਰ ਆਪਣਾ ਕਾਰਡ ਟੈਪ ਕਰਨਗੇ, ਜਾਂ ਆਨਲਾਈਨ ਲੈਣ-ਦੇਣ ਲਈ ਕਾਰਡ ਦੀ ਵਰਤੋਂ ਕਰਨਗੇ, ਤਾਂ ਕੋਈ ਵੀ ਕਾਰਡ ਸਰਚਾਰਜ ਨਹੀਂ ਲੱਗੇਗਾ, ਇਸ ਦਾ ਮਤਲਬ ਹੈ ਕਿ ਦੁਕਾਨ ਜਾਂ ਕਾਰੋਬਾਰ ਵੱਲੋਂ ਦੱਸੀ ਕੀਮਤ ਹੀ ਚੈੱਕਆਊਟ ’ਤੇ ਅਦਾ ਕੀਤੀ ਜਾਣ ਵਾਲੀ ਕੀਮਤ ਹੋਣੀ ਚਾਹੀਦੀ ਹੈ। ਕਾਰਡ ਸਰਚਾਰਜ ਦੇ ਹਟਣ ਨਾਲ ਕਾਰੋਬਾਰਾਂ, ਖਾਸ ਕਰਕੇ ਛੋਟੇ ਵਪਾਰੀਆਂ ਸਾਹਮਣੇ ਇੱਕ ਮੁਸ਼ਕਲ ਖੜ੍ਹੀ ਹੋ ਗਈ ਹੈ ਕਿ ਉਹ ਜਾਂ ਤਾਂ ਇਸ ਲੈਣ-ਦੇਣ ਦੀ ਲਾਗਤ ਨੂੰ ਖੁਦ ਬਰਦਾਸ਼ਤ ਕਰਨ ਜਾਂ ਫਿਰ ਇਸਦਾ ਬੋਝ ਯਾਨੀ ਕੀਮਤਾਂ ਵਧਾ ਕੇ ਗਾਹਕਾਂ 'ਤੇ ਪਾਉਣ। ਵਧੇਰੇ ਜਾਣਕਾਰੀ ਲਈ…

  7. 8 Oct 2026 · 4 minNew

    ਖ਼ਬਰਨਾਮਾ: NSW ਵਿੱਚ ਤਾਇਨਾਤ ਹੋਵਗੀ 94 ਮਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਈ ਸਪੈਸ਼ਲਿਟਸਟ ਆਰਮਡ ਰਿਸਪੌਂਸ ਕਮਾਂਡ

    ਦਸੰਬਰ 2025 ਵਿੱਚ ਹੋਏ ਬੌਂਡਈ ਬੀਚ ਹਮਲੇ ਤੋਂ ਬਾਅਦ, ਨਿਊ ਸਾਊਥ ਵੇਲਜ਼ ਪੁਲਿਸ ਵਲੋਂ 94 ਮਿਲੀਅਨ ਡਾਲਰ ਦੀ ਲਾਗਤ ਵਾਲੀ ਇੱਕ ਸਪੈਸ਼ਲਿਟਸਟ ਆਰਮਡ ਰਿਸਪੌਂਸ ਕਮਾਂਡ ਤਿਆਰ ਕੀਤੀ ਜਾ ਰਹੀ ਹੈ, ਜੋ ਆਸਟ੍ਰੇਲੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਕਮਾਂਡ ਹੋਵੇਗੀ। ਇਸ ਵਿਚ 250 ਅਧਿਕਾਰੀ ਖਤਰਿਆਂ ਨਾਲ ਤੇਜੀ ਨਾਲ ਨਜਿੱਠਣ ਲਈ ਟਰੇਂਡ ਹੋਣਗੇ। ਇਨ੍ਹਾਂ ਅਧਿਕਾਰੀਆਂ ਨੇ ਖਾਸ ਹਥਿਆਰਾਂ, ਮੈਡੀਕਲ ਟਰੇਨਿੰਗ ਦੇ ਨਾਲ-ਨਾਲ ਐਡਵਾਂਸਡ ਡਰਾਇਵਿੰਗ ਅਤੇ ਆਈਟੀ ਸਕਿਲਜ਼ ਦੀ ਟਰੇਨਿੰਗ ਵੀ ਲਈ ਹੈ, ਇਨ੍ਹਾਂ ਵਿਚੋਂ ਪਹਿਲੇ 60 ਅਧਿਕਾਰੀਆਂ ਨੂੰ 1 ਨਵੰਬਰ ਨੂੰ ਤਾਇਨਾਤ ਕੀਤਾ ਜਾਵੇਗਾ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ #sbsaudiopodcast

  8. 8 Oct 2026 · 5 minNew

    ਬਾਲੀਵੁੱਡ ਗੱਪਸ਼ੱਪ: ਵਾਇਰਲ ਸਰਾਇਕੀ ਲੋਕ ਗੀਤ ‘ਸੰਮੀ’ ਦੀ ਕਹਾਣੀ ਕੀ ਹੈ?

    ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡਿਆ ਉੱਤੇ ਸਰਾਇਕੀ ਲੋਕ ਗੀਤ ‘ਸੰਮੀ’ ਵਾਇਰਲ ਹੋ ਰਿਹਾ ਹੈ ਅਤੇ ਮਸ਼ਹੂਰ ਗਾਇਕਾਂ ਤੋਂ ਲੈਕੇ ਸ਼ੌਂਕੀਆ ਤੌਰ 'ਤੇ ਗਾਉਣ ਵਾਲੇ ਵੀ ਆਪੋ-ਆਪਣੀ ਆਵਾਜ਼ ਵਿੱਚ ਇਸ ਗੀਤ ਨੂੰ ਪੇਸ਼ ਕਰ ਰਹੇ ਹਨ। ਨਾਲ ਹੀ, ਭਾਰਤ ਅਤੇ ਪਾਕਿਸਤਾਨ ਵਿੱਚ ਇਸ ਲੋਕ ਗੀਤ ਨਾਲ ਜੁੜੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਕਈ ਕਹਾਣੀਆਂ ਅਤੇ ਕਿੱਸੇ ਸਾਹਮਣੇ ਆ ਰਹੇ ਹਨ। ਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ ਵਿੱਚ ਲੋਕ ਗੀਤ 'ਸੰਮੀ' ਦਾ ਇੱਕ ਕਿੱਸਾ ਅਤੇ ਫ਼ਿਲਮ ਤੇ ਸੰਗੀਤ ਜਗਤ ਨਾਲ ਜੁੜੀਆਂ ਹੋਰ ਖ਼ਬਰਾਂ... #sbsaudiopodcast

  9. 7 Oct 2026 · 4 minNew

    ਖ਼ਬਰਨਾਮਾ: Coalition ਦੀ ਵੀਜ਼ਾ ਕਟੌਤੀ ਯੋਜਨਾ ਨਾਲ ਆਸਟ੍ਰੇਲੀਆਈ ਅਰਥਵਿਵਸਥਾ ਪ੍ਰਭਾਵਿਤ ਹੋਣ ਦਾ ਖਦਸ਼ਾ

    ਗਠਜੋੜ ਦੀ ਪ੍ਰਸਤਾਵਿਤ ਪਰਵਾਸ ਨੀਤੀ ਐਲਾਨੇ ਜਾਣ ਤੋਂ ਬਾਅਦ ਮੈਲਬਰਨ ਸਥਿਤ ਪਰਵਾਸ ਏਜੰਟ ਨੇ ਵੀਜ਼ਾ ਕਟੌਤੀਆਂ ਦਾ ਆਸਟ੍ਰੇਲੀਆਈ ਅਰਥਵਿਵਸਥਾ ਉੱਤੇ ਨਾਕਾਰਾਤਮਕ ਪ੍ਰਭਾਵ ਪੈਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਮੰਗਲਵਾਰ ਨੂੰ ਗੱਠਜੋੜ ਨੇ ਆਪਣੀ ਪਰਵਾਸ ਨੀਤੀ ਦਾ ਖੁਲਾਸਾ ਕਰਦਿਆਂ ਸਰਕਾਰ ਵੱਲੋਂ ਪਰਵਾਸੀਆਂ ਦੀ ਯੋਜਨਾਬੱਧ ਗਿਣਤੀ (planned net migration) ਨੂੰ ਅੱਧਾ ਕਰਨ ਬਾਰੇ ਗੱਲ ਕੀਤੀ ਸੀ। ਪਰਵਾਸ ਏਜੰਟ ਅਨੀਲ ਖੋਵਾਜਾ ਇਹਨਾਂ ਤਬਦੀਲੀਆਂ ਦੇ ਸਿੱਖਿਆ ਖੇਤਰ ਅਤੇ ਅਰਥਵਿਵਸਥਾ ਉੱਤੇ ਅਸਪਸ਼ਟ ਪ੍ਰਭਾਵਾਂ ਨੂੰ ਲੈ ਕਿ ਚਿੰਤੰਤ ਹਨ। ਪੂਰਾ ਵੇਰਵਾ ਅਤੇ ਹੋਰ ਚੋਣਵੀਆਂ ਖ਼ਬਰਾਂ ਇਸ ਆਡੀਓ ਵਿੱਚ ਸੁਣੋ। #sbsaudiopodcast

  10. 7 Oct 2026 · 8 minNew

    ਪਾਕਿਸਤਾਨ ਡਾਇਰੀ: ਇਮਰਾਨ ਖ਼ਾਨ ਦੀ ਰਿਹਾਈ ਲਈ ਸਮਰਥਕਾਂ ਦਾ ਇਸਲਾਮਾਬਾਦ ਵੱਲ ਮਾਰਚ

    ਇਮਰਾਨ ਖ਼ਾਨ ਦੇ ਸਮਰਥਕਾਂ ਨੇ ਉਨ੍ਹਾਂ ਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਵੱਲ ਮਾਰਚ ਸ਼ੁਰੂ ਕੀਤਾ ਹੈ। ਸਰਕਾਰ ਵੱਲੋਂ ਪ੍ਰਦਰਸ਼ਨ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨਾਕਾਮ ਰਹਿਣ ਤੋਂ ਬਾਅਦ ਇਹ ਮਾਰਚ ਸ਼ੁਰੂ ਕੀਤਾ ਗਿਆ। ਐਤਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਤੋਂ ਇਹ ਮਾਰਚ ਸ਼ੁਰੂ ਹੋਇਆ, ਜਿਸ ਨੂੰ ਇਮਰਾਨ ਖ਼ਾਨ ਦਾ ਮਜ਼ਬੂਤ ਸਿਆਸੀ ਗੜ੍ਹ ਮੰਨਿਆ ਜਾਂਦਾ ਹੈ। ਮਾਰਚ ਦੀ ਅਗਵਾਈ ਸੂਬੇ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। #sbsaudiopodcast

Every episode of SBS Punjabi - ਐਸ ਬੀ ਐਸ ਪੰਜਾਬੀ →

Take it with you

The Melo app keeps playing with the screen off, works in the car and on your watch, wakes you to your station, and browses the whole catalogue offline. Free, no ads, no account.

Get it on Google Play