Skip to content
Melo Podcasts Home
CategoriesLanguagesFollowing

Podcast · News

SBS Punjabi - ਐਸ ਬੀ ਐਸ ਪੰਜਾਬੀ

by SBS · Punjabi · News

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

WhatsApp (opens WhatsApp)
New episodes
Several times a day
Typical length
7 min
Latest
6 Oct 2026
Language
Punjabi

Latest episode

6 Oct 2026 · 21 minNew

ਮਨੀਪੁਰ ਤੋਂ ਮੈਲਬਰਨ ਤੱਕ: ‘The Sikh Entrepreneur’ ਰਾਜ ਪਾਹਵਾ ਨਾਲ ਕਾਰੋਬਾਰ, ਦੌਲਤ ਤੇ ਪ੍ਰਵਾਸੀ ਸਫ਼ਰ ਬਾਰੇ ਗੱਲਬਾਤ

ਮੈਲਬਰਨ ਸਥਿਤ ਇੱਕ ਟਰਾਂਸਪੋਰਟ ਕੰਪਨੀ ‘ਏਅਰ ਮੂਵ’ ਦੇ ਸੰਸਥਾਪਕ ਰਾਜ ਪਾਹਵਾ ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਵਿੱਚ ਇੱਕ ਸਿੱਖ ਵਜੋਂ ਪਲੇ-ਵਧੇ ਹਨ, ਜਿਸ ਨੂੰ ਉਹ ਇੱਕ ਨਿਮਰਤਾ ਭਰਿਆ ਅਨੁਭਵ ਦੱਸਦੇ ਹਨ। ਬਿਜ਼ਨਸ ਦੀ ਦੁਨੀਆ ਵਿੱਚ ਸਰਗਰਮ ਪਾਹਵਾ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਆਪਣੀ ਥਾਂ ਬਣਾਉਣ ਦੇ ਸਫ਼ਰ ਦੌਰਾਨ ਉਨ੍ਹਾਂ ਨੂੰ ਕਈ ਵਿੱਤੀ ਅਤੇ ਭਾਵਨਾਤਮਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਾਹਵਾ ਕਾਰੋਬਾਰ ਨਾਲ ਜੁੜੇ ਆਪਣੇ ਤਜਰਬਿਆਂ ਨੂੰ ਸੋਸ਼ਲ ਮੀਡੀਆ ’ਤੇ ‘The Sikh Entrepreneur’ ਨਾਮ ਹੇਠ ਸਾਂਝਾ ਕਰਦੇ ਹਨ, ਜਿੱਥੇ ਉਹ ਕਾਰੋਬਾਰ ਅਤੇ ਦੌਲਤ ਨਾਲ ਜੁੜੇ ਵਿਸ਼ਿਆਂ ਬਾਰੇ ਸਮੱਗਰੀ ਸਾਂਝੀ ਕਰਦੇ ਹਨ। ਉਹ ਦੱਸਦੇ ਹਨ ਕਿ ਪ੍ਰਵਾਸੀ ਨੌਜਵਾਨਾਂ ਨਾਲ ਆਪਣੇ ਤਜਰਬੇ ਸਾਂਝੇ ਕਰਨਾ ਵੀ ਉਨ੍ਹਾਂ ਦੇ ਇਸ ਕੰਮ ਦਾ ਇੱਕ ਹਿੱਸਾ ਹੈ। ਐਸਬੀਐਸ…

Earlier episodes 29 most recent

  1. 6 Oct 2026 · 5 minNew

    ਖ਼ਬਰਨਾਮਾ: ਮਾਈਗ੍ਰੇਸ਼ਨ ਘਟਾਉਣ ਦੀ ਤਿਆਰੀ ’ਚ ਕੋਅਲੀਸ਼ਨ, ‘ਵੀਜ਼ਾ ਹੌਪਰਾਂ’ ’ਤੇ ਸਖ਼ਤੀ ਦੇ ਸੰਕੇਤ

    ਗਠਜੋੜ ਨੇ ਆਪਣੀ ਮਾਈਗ੍ਰੇਸ਼ਨ ਯਾਨੀ ਪ੍ਰਵਾਸ ਨੀਤੀ ਦਾ ਐਲਾਨ ਕੀਤਾ ਹੈ, ਜਿਸ ਵਿੱਚ ਸਾਲਾਨਾ ਇੱਕ ਲੱਖ ਲੋਕਾਂ ਦੀ ਨੈੱਟ ਮਾਈਗ੍ਰੇਸ਼ਨ ਦਾ ਟੀਚਾ ਰੱਖਿਆ ਗਿਆ ਹੈ, ਜੋ ਕਿ ਲੇਬਰ ਪਾਰਟੀ ਦੇ ਪ੍ਰਸਤਾਵਿਤ ਟੀਚੇ ਨਾਲੋਂ ਲਗਭਗ 60,000 ਘੱਟ ਹੈ। ਹਾਲਾਂਕਿ, ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਲੇਬਰ ਦੀ ਉਸ ਯੋਜਨਾ ਤੋਂ ਵੱਖਰਾ ਰੁਖ ਅਪਣਾਇਆ ਹੈ, ਜਿਸ ਤਹਿਤ ਵਿਦਿਆਰਥੀ ਵੀਜ਼ਾ ਧਾਰਕਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਗਈ ਹੈ। ਇਸ ਦੀ ਬਜਾਏ, ਉਹ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ 'ਤੇ ਧਿਆਨ ਕੇਂਦਰਿਤ ਕਰਨਗੇ, ਜਿਨ੍ਹਾਂ ਨੂੰ ਕਥਿਤ ਤੌਰ 'ਤੇ "ਵੀਜ਼ਾ ਹੌਪਰ" (ਇੱਕ ਵੀਜ਼ੇ ਤੋਂ ਦੂਜੇ ਵੀਜ਼ੇ 'ਤੇ ਜਾਣ ਵਾਲੇ) ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ। #sbsaudiopodcast

  2. 6 Oct 2026 · 8 minNew

    ਪੰਜਾਬੀ ਡਾਇਰੀ: ਪੰਜਾਬ ਦੇ ਕਾਂਗਰਸ ਦੇ ਨਵੇਂ ਪ੍ਰਧਾਨ ਤੋਂ ਲੈਕੇ ਮੈਡ ਸੰਧੂ ਗੋਲੀਕਾਂਡ ਅਤੇ LPU ਘਟਨਾਕ੍ਰਮ ਦੀ ਪੜਚੋਲ

    ਪੰਜਾਬੀ ਡਾਇਰੀ ਦੇ ਇਸ ਪੌਡਕਾਸਟ ਵਿੱਚ ਕਾਂਗਰਸ ਹਾਈਕਮਾਂਡ ਵਲੋਂ ਸਾਬਕਾ ਮੰਤਰੀ ਪਦਮਸ਼੍ਰੀ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਏ ਜਾਣ ਦੀ ਖ਼ਬਰ ਦਾ ਵੇਰਵਾ ਸ਼ਾਮਿਲ ਹੈ, ਇਸ ਦੇ ਨਾਲ ਹੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਨੂੰ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀ ਘਟਨਾ ਦਾ ਵੀ ਜ਼ਿਕਰ ਹੈ। ਇਸ ਤੋਂ ਇਲਾਵਾ ਪੰਜਾਬ ਅਤੇ ਰਾਸ਼ਟਰੀ ਪੱਧਰ ਉੱਤੇ ਚਰਚਾ ਦਾ ਵਿਸ਼ਾ ਬਣੇ, ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪਿਛਲੇ ਦਿਨੀਂ ਵਾਪਰੇ ਹਿੰਸਕ ਘਟਨਾਕ੍ਰਮ ਦੀ ਪੜਚੋਲ ਵੀ ਸ਼ਾਮਿਲ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ... #sbsaudiopodcast

  3. 5 Oct 2026 · 5 minNew

    ਖ਼ਬਰਨਾਮਾ : ਏਐਫਪੀ ਵਲੋਂ ਫਲਾਈਦੁਬਈ ਦੇ ਸਹਾਇਕ ਪਾਇਲਟ ਦੇ ਆਸਟ੍ਰੇਲੀਅਨ ਸਬੰਧਾਂ ਦੀ ਜਾਂਚ ਜਾਰੀ

    ਆਸਟ੍ਰੇਲੀਅਨ ਫੈਡਰਲ ਪੁਲਿਸ ਵੱਲੋਂ ਫਲਾਈਦੁਬਈ ਦੇ ਉਸ ਸਹਾਇਕ ਪਾਇਲਟ ਦੇ ਆਸਟ੍ਰੇਲੀਆ ਨਾਲ ਜੁੜੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ’ਤੇ ਆਪਣੇ ਸਾਥੀ ਪਾਇਲਟ ’ਤੇ ਹਮਲਾ ਕਰਨ ਅਤੇ ਜਹਾਜ਼ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਐਸੋਸੀਏਟਿਡ ਪ੍ਰੈੱਸ ਨਾਲ ਗੱਲ ਕਰਨ ਵਾਲੇ ਸੂਤਰਾਂ ਮੁਤਾਬਕ, ਇਸ ਪਾਇਲਟ ਨੇ ਕਰੀਬ ਇੱਕ ਦਹਾਕਾ ਪਹਿਲਾਂ ਮੈਲਬਰਨ ਦੀ ਆਰਐੱਮਆਈਟੀ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਸੀ।ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ #sbsaudiopodcast

  4. 5 Oct 2026 · 7 minNew

    SBS ਵਲੋਂ ਆਪਣੀਆਂ ਆਡੀਓ ਭਾਸ਼ਾ ਸੇਵਾਵਾਂ ਦੀ ਸਮੀਖਿਆ ਸ਼ੁਰੂ, 13 ਨਵੰਬਰ ਤੱਕ ਭੇਜੇ ਜਾ ਸਕਦੇ ਹਨ ਸੁਝਾਅ

    ਐਸ ਬੀ ਐਸ ਆਪਣੀਆਂ ਆਡੀਓ ਭਾਸ਼ਾ ਸੇਵਾਵਾਂ ਦੀ ਪੰਜ ਸਾਲਾ ਸਮੀਖਿਆ (ALC Review) ਕਰ ਰਿਹਾ ਹੈ, ਤਾਂ ਜੋ ਆਸਟ੍ਰੇਲੀਆ ਦੇ ਬਦਲਦੇ ਅਤੇ ਬਹੁ-ਸੱਭਿਆਚਾਰਕ ਭਾਈਚਾਰਿਆਂ ਦੀਆਂ ਭਾਸ਼ਾਈ ਲੋੜਾਂ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕੇ। ਇਸ ਤਹਿਤ 5 ਅਕਤੂਬਰ ਤੋਂ 13 ਨਵੰਬਰ ਤੱਕ ਜਨਤਕ ਸਲਾਹ-ਮਸ਼ਵਰੇ ਲਏ ਜਾ ਰਹੇ ਹਨ, ਜਿਸ ਤਹਿਤ ਵੱਖ-ਵੱਖ ਭਾਈਚਾਰਿਆਂ ਦੇ ਲੋਕ ਭਾਸ਼ਾ ਸੇਵਾਵਾਂ ਲਈ ਚੋਣ ਮਾਪਦੰਡਾਂ ਬਾਰੇ ਆਪਣੇ ਸੁਝਾਅ ਦੇ ਸਕਦੇ ਹਨ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ... #sbsaudiopodcast

  5. 2 Oct 2026 · 5 min

    ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਦੀਆਂ ਸਖ਼ਤ ਵੀਜ਼ਾ ਨੀਤੀਆਂ ਲਾਗੂ, Flydubai ਹਾਦਸੇ ਲਈ ਅਮਰੀਕਾ ਨੇ ਈਰਾਨ 'ਤੇ ਲਾਏ ਕਥਿਤ ਇਲਜ਼ਾਮ

    ਆਸਟ੍ਰੇਲੀਆ ਦੀ ਫੈਡਰਲ ਸਰਕਾਰ ਵੱਲੋਂ ਵਿਦਿਆਰਥੀ ਵੀਜ਼ਾ ਪ੍ਰਣਾਲੀ ਵਿੱਚ ਸੁਧਾਰ ਲਾਗੂ ਕੀਤੇ ਜਾਣਗੇ। ਇਨ੍ਹਾਂ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀਆਂ ਦੀ ਗਿਣਤੀ ਸੀਮਤ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਸਟ੍ਰੇਲੀਆ ਲਿਆਉਣ ਦੀ ਯੋਗਤਾ 'ਤੇ ਵੀ ਪਾਬੰਦੀਆਂ ਲਗਾਈਆਂ ਜਾਣਗੀਆਂ। ਉਧਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਜ਼ਰਾਈਲ ਜਾ ਰਹੇ ਇੱਕ ਜਹਾਜ਼ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ Flydubai ਦਾ ਪਾਇਲਟ ਇਰਾਨ ਨਾਲ ਜੁੜਿਆ ਹੋ ਸਕਦਾ ਹੈ। ਇਨ੍ਹਾਂ ਖ਼ਬਰਾਂ ਸਮੇਤ ਹਫ਼ਤੇ ਭਰ ਦੀਆਂ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। #sbsaudiopodcast

About SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

SBS Punjabi - ਐਸ ਬੀ ਐਸ ਪੰਜਾਬੀ is a Punjabi news podcast from SBS. Melo plays each episode straight from the publisher's own feed — no ads added, no account needed — and remembers where you stopped, in this browser only.

Publisher
SBS
Language
Punjabi ਪੰਜਾਬੀ
Category
News
New episodes
Several times a day
Typical length
7 min
Latest episode
6 Oct 2026
Feed
RSS — paste into any podcast app
Rights
Copyright 2025, Special Broadcasting Services

More from SBS 6

Take it with you

The Melo app keeps playing with the screen off, works in the car and on your watch, wakes you to your station, and browses the whole catalogue offline. Free, no ads, no account.

Get it on Google Play