Episode · SBS Punjabi - ਐਸ ਬੀ ਐਸ ਪੰਜਾਬੀ
ਅਖਾਣ ਕਹਾਣੀ: ਜਾਣੋ 'ਪਰਾਏ ਹੱਥ ਵੱਲ ਤੱਕਣ, ਝੂਠਾ ਟੁਕਰ ਲੱਗਣ' ਦਾ ਮਤਲਬ ਅਤੇ ਇਤਿਹਾਸ
6 Oct 2026 · 8 minNew
Episode · SBS Punjabi - ਐਸ ਬੀ ਐਸ ਪੰਜਾਬੀ
6 Oct 2026 · 8 minNew
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਪਰਾਏ ਹੱਥ ਵੱਲ ਤੱਕਣ, ਝੂਠਾ ਟੁਕਰ ਲੱਗਣ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। #sbsaudiopodcast
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
8 Oct 2026 · 5 minNew
ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡਿਆ ਉੱਤੇ ਸਰਾਇਕੀ ਲੋਕ ਗੀਤ ‘ਸੰਮੀ’ ਵਾਇਰਲ ਹੋ ਰਿਹਾ ਹੈ ਅਤੇ ਮਸ਼ਹੂਰ ਗਾਇਕਾਂ ਤੋਂ ਲੈਕੇ ਸ਼ੌਂਕੀਆ ਤੌਰ 'ਤੇ ਗਾਉਣ ਵਾਲੇ ਵੀ ਆਪੋ-ਆਪਣੀ ਆਵਾਜ਼ ਵਿੱਚ ਇਸ ਗੀਤ ਨੂੰ ਪੇਸ਼ ਕਰ ਰਹੇ ਹਨ। ਨਾਲ ਹੀ, ਭਾਰਤ ਅਤੇ ਪਾਕਿਸਤਾਨ ਵਿੱਚ ਇਸ ਲੋਕ ਗੀਤ ਨਾਲ ਜੁੜੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਕਈ ਕਹਾਣੀਆਂ ਅਤੇ ਕਿੱਸੇ ਸਾਹਮਣੇ ਆ ਰਹੇ ਹਨ। ਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ ਵਿੱਚ ਲੋਕ ਗੀਤ 'ਸੰਮੀ' ਦਾ ਇੱਕ ਕਿੱਸਾ ਅਤੇ ਫ਼ਿਲਮ ਤੇ ਸੰਗੀਤ ਜਗਤ ਨਾਲ ਜੁੜੀਆਂ ਹੋਰ ਖ਼ਬਰਾਂ... #sbsaudiopodcast
7 Oct 2026 · 4 minNew
ਗਠਜੋੜ ਦੀ ਪ੍ਰਸਤਾਵਿਤ ਪਰਵਾਸ ਨੀਤੀ ਐਲਾਨੇ ਜਾਣ ਤੋਂ ਬਾਅਦ ਮੈਲਬਰਨ ਸਥਿਤ ਪਰਵਾਸ ਏਜੰਟ ਨੇ ਵੀਜ਼ਾ ਕਟੌਤੀਆਂ ਦਾ ਆਸਟ੍ਰੇਲੀਆਈ ਅਰਥਵਿਵਸਥਾ ਉੱਤੇ ਨਾਕਾਰਾਤਮਕ ਪ੍ਰਭਾਵ ਪੈਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਮੰਗਲਵਾਰ ਨੂੰ ਗੱਠਜੋੜ ਨੇ ਆਪਣੀ ਪਰਵਾਸ ਨੀਤੀ ਦਾ ਖੁਲਾਸਾ ਕਰਦਿਆਂ ਸਰਕਾਰ ਵੱਲੋਂ ਪਰਵਾਸੀਆਂ ਦੀ ਯੋਜਨਾਬੱਧ ਗਿਣਤੀ (planned net migration) ਨੂੰ ਅੱਧਾ ਕਰਨ ਬਾਰੇ ਗੱਲ ਕੀਤੀ ਸੀ। ਪਰਵਾਸ ਏਜੰਟ ਅਨੀਲ ਖੋਵਾਜਾ ਇਹਨਾਂ ਤਬਦੀਲੀਆਂ ਦੇ ਸਿੱਖਿਆ ਖੇਤਰ ਅਤੇ ਅਰਥਵਿਵਸਥਾ ਉੱਤੇ ਅਸਪਸ਼ਟ ਪ੍ਰਭਾਵਾਂ ਨੂੰ ਲੈ ਕਿ ਚਿੰਤੰਤ ਹਨ। ਪੂਰਾ ਵੇਰਵਾ ਅਤੇ ਹੋਰ ਚੋਣਵੀਆਂ ਖ਼ਬਰਾਂ ਇਸ ਆਡੀਓ ਵਿੱਚ ਸੁਣੋ। #sbsaudiopodcast
7 Oct 2026 · 8 minNew
ਇਮਰਾਨ ਖ਼ਾਨ ਦੇ ਸਮਰਥਕਾਂ ਨੇ ਉਨ੍ਹਾਂ ਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਵੱਲ ਮਾਰਚ ਸ਼ੁਰੂ ਕੀਤਾ ਹੈ। ਸਰਕਾਰ ਵੱਲੋਂ ਪ੍ਰਦਰਸ਼ਨ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨਾਕਾਮ ਰਹਿਣ ਤੋਂ ਬਾਅਦ ਇਹ ਮਾਰਚ ਸ਼ੁਰੂ ਕੀਤਾ ਗਿਆ। ਐਤਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਤੋਂ ਇਹ ਮਾਰਚ ਸ਼ੁਰੂ ਹੋਇਆ, ਜਿਸ ਨੂੰ ਇਮਰਾਨ ਖ਼ਾਨ ਦਾ ਮਜ਼ਬੂਤ ਸਿਆਸੀ ਗੜ੍ਹ ਮੰਨਿਆ ਜਾਂਦਾ ਹੈ। ਮਾਰਚ ਦੀ ਅਗਵਾਈ ਸੂਬੇ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। #sbsaudiopodcast
6 Oct 2026 · 9 minNew
ਆਸਟ੍ਰੇਲੀਆ ਦੀ Governor-General Hon. Ms Sam Mostyn AC ਨੇ ਐਸ ਬੀ ਐਸ ਦੀ ਨਵੀਂ ਪੌਡਕਾਸਟ ਸੀਰੀਜ਼ 'How Australia Works', ਦਾ ਸਿਡਨੀ ਵਿਖੇ ਰਸਮੀਂ ਉਦਘਾਟਨ ਕੀਤਾ। ਆਸਟ੍ਰੇਲੀਆਈ ਲੋਕਤੰਤਰ, ਕਾਨੂੰਨੀ ਸੰਸਥਾਵਾਂ ਅਤੇ ਨਾਗਰਿਕਤਾ ਨਾਲ ਜੁੜੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦੇਣ ਵਾਲੀ ਇਸ ਪੌਡਕਾਸਟ ਸੀਰੀਜ਼ ਦੇ ਮੇਜ਼ਬਾਨ ਆਸਟ੍ਰੇਲੀਅਨ ਹਿੱਪ-ਹੌਪ ਕਲਾਕਾਰ L-FRESH The LION, ਉਰਫ਼ ਸੁਖਦੀਪ ਸਿੰਘ ਭੋਗਲ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਲੋਕਾਂ ਦੀਆਂ ਤਜਰਬੇਕਾਰ ਕਹਾਣੀਆਂ ਰਾਹੀਂ ਇਹ ਸੀਰੀਜ਼ ਆਸਟ੍ਰੇਲੀਆਈ ਲੋਕਾਂ ਨੂੰ ਬਿਹਤਰ ਨਾਗਰਿਕ ਬਣਨ ਲਈ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਆਡੀਓ ਵਿੱਚ ਸੁਣੋ ਐਸਬੀਐਸ ਪੰਜਾਬੀ ਦੀ ਸੁਖਦੀਪ ਸਿੰਘ ਭੋਗਲ ਅਤੇ ਗਵਰਨਰ-ਜਨਰਲ ਨਾਲ ਖ਼ਾਸ ਗੱਲਬਾਤ। #sbsaudiopodcast
6 Oct 2026 · 21 minNew
From growing up as a Sikh in Manipur, a northeastern state in India, to building businesses in Melbourne, Raj Pahwa says his journey has involved significant personal and financial challenges. The founder of transport company Airmove now uses his platform, ‘The Sikh Entrepreneur’, to share his experiences and discuss entrepreneurship and wealth creation with young migrants. Speaking to SBS Punjabi, Pahwa opens up about his journey, setbacks and lessons from building businesses in Australia. - ਮੈਲਬਰਨ ਸਥਿਤ ਇੱਕ ਟਰਾਂਸਪੋਰਟ ਕੰਪਨੀ ‘ਏਅਰ ਮੂਵ’ ਦੇ ਸੰਸਥਾਪਕ ਰਾਜ ਪਾਹਵਾ ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਵਿੱਚ…
6 Oct 2026 · 5 min
ਗਠਜੋੜ ਨੇ ਆਪਣੀ ਮਾਈਗ੍ਰੇਸ਼ਨ ਯਾਨੀ ਪ੍ਰਵਾਸ ਨੀਤੀ ਦਾ ਐਲਾਨ ਕੀਤਾ ਹੈ, ਜਿਸ ਵਿੱਚ ਸਾਲਾਨਾ ਇੱਕ ਲੱਖ ਲੋਕਾਂ ਦੀ ਨੈੱਟ ਮਾਈਗ੍ਰੇਸ਼ਨ ਦਾ ਟੀਚਾ ਰੱਖਿਆ ਗਿਆ ਹੈ, ਜੋ ਕਿ ਲੇਬਰ ਪਾਰਟੀ ਦੇ ਪ੍ਰਸਤਾਵਿਤ ਟੀਚੇ ਨਾਲੋਂ ਲਗਭਗ 60,000 ਘੱਟ ਹੈ। ਹਾਲਾਂਕਿ, ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਲੇਬਰ ਦੀ ਉਸ ਯੋਜਨਾ ਤੋਂ ਵੱਖਰਾ ਰੁਖ ਅਪਣਾਇਆ ਹੈ, ਜਿਸ ਤਹਿਤ ਵਿਦਿਆਰਥੀ ਵੀਜ਼ਾ ਧਾਰਕਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਗਈ ਹੈ। ਇਸ ਦੀ ਬਜਾਏ, ਉਹ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ 'ਤੇ ਧਿਆਨ ਕੇਂਦਰਿਤ ਕਰਨਗੇ, ਜਿਨ੍ਹਾਂ ਨੂੰ ਕਥਿਤ ਤੌਰ 'ਤੇ "ਵੀਜ਼ਾ ਹੌਪਰ" (ਇੱਕ ਵੀਜ਼ੇ ਤੋਂ ਦੂਜੇ ਵੀਜ਼ੇ 'ਤੇ ਜਾਣ ਵਾਲੇ) ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ। #sbsaudiopodcast
9 Oct 2026 · 33 minNew
ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਡਰੈਗ-ਫਲਿਕ ਮਾਹਿਰ ਸੰਦੀਪ ਸਿੰਘ ਨੇ SBS Punjabi ਨਾਲ ਖਾਸ ਗੱਲਬਾਤ ਦੌਰਾਨ ਆਪਣੇ ਹਾਕੀ ਸਫ਼ਰ, ਭਾਰਤੀ ਟੀਮ ਦੀ ਨੁਮਾਇੰਦਗੀ ਅਤੇ ਕਪਤਾਨੀ ਦੇ ਤਜਰਬਿਆਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਗੋਲੀ ਲੱਗਣ ਤੋਂ ਬਾਅਦ ਹੋਈ ਗੰਭੀਰ ਸੱਟ, ਪੈਰਾਲਾਈਸਿਸ ਅਤੇ ਮੁੜ ਹਾਕੀ ਦੇ ਮੈਦਾਨ ’ਤੇ ਵਾਪਸੀ ਦੇ ਸਫ਼ਰ ਨੂੰ ਯਾਦ ਕੀਤਾ। ਇਸਦੇ ਨਾਲ ਹੀ ਸੰਦੀਪ ਨੇ ਆਪਣੀ ਡਰੈਗ-ਫਲਿਕ ਦੀ ਤਕਨੀਕ, ਟ੍ਰੇਨਿੰਗ, ਫਿਟਨੈੱਸ, ਖੁਰਾਕ ਤੇ ਖੇਡਾਂ ਵਿੱਚ ਸਪੋਰਟਸ ਸਾਇੰਸ ਦੀ ਭੂਮਿਕਾ ਬਾਰੇ ਵੀ ਤਜਰਬੇ ਸਾਂਝੇ ਕੀਤੇ ਹਨ। ਮੈਲਬਰਨ ਫੇਰੀ ਦੌਰਾਨ ਰਿਕਾਰਡ ਕੀਤੀ ਗਈ ਇਸ ਖ਼ਾਸ ਇੰਟਰਵਿਊ ਰਾਹੀਂ ਸੰਦੀਪ ਸਿੰਘ ਦੀ ਜ਼ਿੰਦਗੀ ਦੇ ਸੰਘਰਸ਼ ਅਤੇ ਜਨੂੰਨ ਨੂੰ ਨੇੜਿਓਂ ਜਾਨਣ ਲਈ ਸੁਣੋ ਇਹ ਪੂਰਾ ਪੌਡਕਾਸਟ। #sbsaudiopodcast
9 Oct 2026 · 8 minNew
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਸਿੱਖ ਚਿਲਡਰਨ ਡੇਅ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਦੇਸ਼ ਵਿੱਚ ਨਸਲਵਾਦ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਨਿਊਜ਼ੀਲੈਂਡ ਦੇ ਸ਼ਹਿਰ ਹੈਮਿਲਟਨ ਦੀ ਇੱਕ ਸੁਪਰਮਾਰਕੀਟ ਵਿੱਚ ਪੰਜਾਬਣ ਨੂੰ ਚੋਰੀ ਦੇ ਦੋਸ਼ ਵਿੱਚ ਨਾਮਜ਼ਦ ਕੀਤੇ ਜਾਣ ਅਤੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਵੀ ਇਸ ਰਿਪੋਰਟ ਵਿੱਚ ਸ਼ਾਮਿਲ ਹਨ। ਇਸ ਦੇ ਨਾਲ ਲਹਿੰਦੇ ਪੰਜਾਬ ਵੱਲੋਂ 8 ਅਕਤੂਬਰ ਤੋਂ ਇੱਕ ਮਹੀਨੇ ਦੇ ਲਈ ਪੰਜਾਬ ਜਾ ਰਹੇ 50 ਸਿੱਖ ਸ਼ਰਧਾਲੂਆਂ ਦੇ ਜਥੇ ਦਾ ਵੇਰਵਾ ਵੀ ਸ਼ਾਮਿਲ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਰਿਪੋਰਟ।
8 Oct 2026 · 10 minNew
ਮੋਨਾ ਥਿੰਦ ਨੇ ਕੈਂਸਰ ਦੀ ਪਛਾਣ ਲਈ 18 ਮਹੀਨੇ ਇੰਤਜ਼ਾਰ ਕੀਤਾ। ਉਹਨਾਂ ਨੂੰ ਉਮੀਦ ਹੈ ਕਿ ਕੈਂਸਰ ਖੋਜ ਲਈ ਵਧੇਰੀ ਫੰਡਿੰਗ ਨਾਲ ਇਹ ਪ੍ਰਕਿਰਿਆ ਤੇਜ਼ ਹੋਵੇਗੀ। ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਰਿਪੋਰਟ ਮੁਤਾਬਿਕ ਸਾਲ 2000 ਤੋਂ ਮੁਲਕ ਅੰਦਰ ਕੈਂਸਰ ਦੇ ਮਰੀਜ਼ਾਂ ਦੀ ਸ਼ਿਨਾਖਤ ਹੋਣ ਵਿੱਚ ਇਜ਼ਾਫ਼ਾ ਦਰਜ ਕੀਤਾ ਗਿਆ ਹੈ, ਉਥੇ ਹੀ ਕੈਂਸਰ ਦੇ ਇਲਾਜ ਤੋਂ ਬਾਅਦ ਲੋਕਾਂ ਦੇ ਜਿਉੇਂਦੇ ਰਹਿਣ ਦੀਆਂ ਬਿਤਹਰ ਦਰਾਂ ਵੀ ਸਾਹਮਣੇ ਆਈਆਂ ਹਨ। ਅਜਿਹੇ ਵਿੱਚ ਵਿਸ਼ਵ ਕੈਂਸਰ ਖੋਜ ਦਿਵਸ ਮੌਕੇ ਡਾਕਟਰੀ ਮਾਹਿਰਾਂ ਅਤੇ ਕੈਂਸਰ ਪ੍ਰਭਾਵਿਤ ਲੋਕਾਂ ਨੇ ਕੈਂਸਰ ਨਾਲ ਨਜਿੱਠਣ ਲਈ ਸਰਕਾਰ ਤੋਂ ਜ਼ਿਆਦਾ ਫੰਡਿੰਗ ਦੀ ਮੰਗ ਕੀਤੀ ਹੈ ਤਾਂ ਜੋ ਬੀਮਾਰੀ ਦੀ ਸਮੇਂ ਸਿਰ ਸ਼ਿਨਾਖਤ, ਇਲਾਜ ਅਤੇ ਰੋਕਥਾਮ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਹੋਰ ਵੇਰਵੇ ਲਈ ਸੁਣੋ ਇਹ…
8 Oct 2026 · 4 minNew
ਦਸੰਬਰ 2025 ਵਿੱਚ ਹੋਏ ਬੌਂਡਈ ਬੀਚ ਹਮਲੇ ਤੋਂ ਬਾਅਦ, ਨਿਊ ਸਾਊਥ ਵੇਲਜ਼ ਪੁਲਿਸ ਵਲੋਂ 94 ਮਿਲੀਅਨ ਡਾਲਰ ਦੀ ਲਾਗਤ ਵਾਲੀ ਇੱਕ ਸਪੈਸ਼ਲਿਟਸਟ ਆਰਮਡ ਰਿਸਪੌਂਸ ਕਮਾਂਡ ਤਿਆਰ ਕੀਤੀ ਜਾ ਰਹੀ ਹੈ, ਜੋ ਆਸਟ੍ਰੇਲੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਕਮਾਂਡ ਹੋਵੇਗੀ। ਇਸ ਵਿਚ 250 ਅਧਿਕਾਰੀ ਖਤਰਿਆਂ ਨਾਲ ਤੇਜੀ ਨਾਲ ਨਜਿੱਠਣ ਲਈ ਟਰੇਂਡ ਹੋਣਗੇ। ਇਨ੍ਹਾਂ ਅਧਿਕਾਰੀਆਂ ਨੇ ਖਾਸ ਹਥਿਆਰਾਂ, ਮੈਡੀਕਲ ਟਰੇਨਿੰਗ ਦੇ ਨਾਲ-ਨਾਲ ਐਡਵਾਂਸਡ ਡਰਾਇਵਿੰਗ ਅਤੇ ਆਈਟੀ ਸਕਿਲਜ਼ ਦੀ ਟਰੇਨਿੰਗ ਵੀ ਲਈ ਹੈ, ਇਨ੍ਹਾਂ ਵਿਚੋਂ ਪਹਿਲੇ 60 ਅਧਿਕਾਰੀਆਂ ਨੂੰ 1 ਨਵੰਬਰ ਨੂੰ ਤਾਇਨਾਤ ਕੀਤਾ ਜਾਵੇਗਾ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ #sbsaudiopodcast