Episode · SBS Punjabi - ਐਸ ਬੀ ਐਸ ਪੰਜਾਬੀ
ਪੰਜਾਬੀ ਡਾਇਰੀ: ਸਿਰਫ਼ ਚਾਰ ਦਿਨਾਂ 'ਚ ਹੀ ਸਾਬਕਾ ED ਅਧਿਕਾਰੀ ਨੇ 'ਵਾਰਿਸ ਪੰਜਾਬ ਦੇ' ਨੂੰ ਕਿਹਾ ਅਲਵਿਦਾ
29 Sep 2026 · 4 min
Episode · SBS Punjabi - ਐਸ ਬੀ ਐਸ ਪੰਜਾਬੀ
29 Sep 2026 · 4 min
ਅਕਾਲੀ ਦਲ ਵਾਰਿਸ ਪੰਜਾਬ ਦੇ (AD-WPD) ਵਿੱਚ ਸ਼ਾਮਲ ਹੋਣ ਤੋਂ ਸਿਰਫ਼ ਚਾਰ ਦਿਨ ਬਾਅਦ, ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਨਿਰੰਜਨ ਸਿੰਘ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਨ੍ਹਾਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ, ਵਿਆਪਕ ਭ੍ਰਿਸ਼ਟਾਚਾਰ, ਗੈਂਗਸਟਰਾਂ, ਫਿਰੌਤੀ ਅਤੇ ਨਸ਼ਾ ਤਸਕਰੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਰਗੇ ਮੁੱਦਿਆਂ ’ਤੇ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਕੁੱਝ ਮੁੱਦਿਆਂ ’ਤੇ ਪਾਰਟੀ ਨਾਲ ਉਨ੍ਹਾਂ ਦੇ ਮਤਭੇਦ ਹਨ, ਜਿਨ੍ਹਾਂ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਖ਼ਬਰ ਦਾ ਵਿਸਥਾਰ ਅਤੇ ਪੰਜਾਬ ਦੀਆਂ ਹੋਰ ਮੁੱਖ ਖ਼ਬਰਾਂ ਲਈ, ਸੁਣੋ ਇਹ ਪੌਡਕਾਸਟ। #sbsaudiopodcast
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
30 Sep 2026 · 8 min
ਐਸ ਬੀ ਐਸ ਪੰਜਾਬੀ ਦੀ ਪੌਡਕਾਸਟ ਲੜੀ ‘ਅਖਾਣ ਕਹਾਣੀ’ ਰਾਹੀਂ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਕੜੀ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਅੱਗੇ ਖੂਹ ਤੇ ਪਿੱਛੇ ਖੱਡ’ ਅਖਾਣ ਦੇ ਪਿਛੋਕੜ, ਇਤਿਹਾਸ, ਭਾਵ-ਅਰਥ ਅਤੇ ਅਜੋਕੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ।
29 Sep 2026 · 12 min
ਇੱਕ OpenAI ਆਰਟੀਫੀਸ਼ੀਅਲ ਇੰਟੈਲੀਜੈਂਸ (AI) ਏਜੰਟ ਨੇ ਆਸਟ੍ਰੇਲੀਆ ਦੇ ਮੈਡੀਕੇਅਰ ਸਿਸਟਮ ਨਾਲ ਜੁੜੀ ਇੱਕ ਆਸਟ੍ਰੇਲੀਆਈ ਸਰਕਾਰੀ ਵੈੱਬਸਾਈਟ ਵਿੱਚ ਘੁਸਪੈਠ ਕੀਤੀ ਹੈ। ਸੰਘੀ ਸਰਕਾਰ ਨੇ ਘਟਨਾ ਦੀ ਜਾਂਚ ਲਈ ਇੱਕ ਟਾਸਕ ਫੋਰਸ ਸਥਾਪਤ ਕੀਤੀ ਹੈ, ਪਰ ਇਸ ਘਟਨਾ ਨੇ ਇੱਕ ਬਹੁਤ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ: ਜਿਵੇਂ-ਜਿਵੇਂ AI ਸਿਸਟਮ ਖੁਦਮੁਖਤਿਆਰੀ ਨਾਲ ਕੰਮ ਕਰਨ ਦੇ ਸਮਰੱਥ ਹੁੰਦੇ ਜਾ ਰਹੇ ਹਨ, ਕੀ ਦੇਸ਼ ਦੇ ਤਕਨੀਤੀ ਸੁਰੱਖਿਆ ਉਪਾਅ ਵੀ ਉਸੇ ਰਫ਼ਤਾਰ ਨਾਲ ਅੱਗੇ ਵੱਧ ਰਹੇ ਹਨ? #sbsaudiopodcast
29 Sep 2026 · 5 min
ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਅੱਜ ਆਪਣੀ ਮੀਟਿੰਗ ਵਿੱਚ ਕੈਸ਼ ਰੇਟ ਨੂੰ 0.25% ਯਾਨੀ 25 ਬੇਸਿਸ ਪੁਆਇੰਟ ਵਧਾ ਕੇ 4.60% ਕਰ ਦਿੱਤਾ ਹੈ, ਜੋ ਕਿ ਪਿਛਲੇ 15 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਹੈ। ਬੈਂਕ ਮੁਤਾਬਕ ਦੇਸ਼ ਵਿੱਚ ਮਹਿੰਗਾਈ ਲਗਾਤਾਰ ਉੱਚੀ ਬਣੀ ਹੋਈ ਹੈ ਅਤੇ ਅਗਸਤ ਮਹੀਨੇ ਵਿੱਚ ਜਤਾਏ ਗਏ ਜੋਖਮ ਹੁਣ ਸੱਚ ਸਾਬਤ ਹੋ ਰਹੇ ਹਨ। ਮਿਡਲ ਈਸਟ ਵਿੱਚ ਵੱਧਦੇ ਟਕਰਾਅ ਕਾਰਨ ਵਿਸ਼ਵ ਪੱਧਰ 'ਤੇ ਊਰਜਾ ਅਤੇ ਤੇਲ ਦੀਆਂ ਕੀਮਤਾਂ ਉਮੀਦ ਨਾਲੋਂ ਕਿਤੇ ਜ਼ਿਆਦਾ ਵੱਧ ਗਈਆਂ ਹਨ। ਇਸ ਦੇ ਨਾਲ ਹੀ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵੱਧਦੀ ਮੰਗ ਕਾਰਨ ਤਕਨਾਲੋਜੀ ਨਾਲ ਜੁੜੀਆਂ ਵਸਤੂਆਂ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵੱਧ ਰਹੀਆਂ ਹਨ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ। #sbsaudiopodcast
29 Sep 2026 · 8 min
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਸੱਠੀ ਲੈ ਪੰਜਾਹੀ ਗਾਲ, ਤੈਨੂੰ ਕੀ ਮੁਨਾਫ਼ੇ ਨਾਲ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ।
9 Oct 2026 · 6 minNew
ਆਸਟ੍ਰੇਲੀਅਨ ਟੈਕਸੇਸ਼ਨ ਆਫ਼ਿਸ ਨੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ’ਤੇ ਲਗਾਈ ਜਾਣ ਵਾਲੀ ਵਿਵਾਦਤ ਪਾਬੰਦੀ ਨੂੰ ਫ਼ਿਲਹਾਲ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਉੱਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਦੇ ਪੱਛਮੀ ਤੱਟ ਨੂੰ ਈਰਾਨ ਵੱਲੋਂ ਸੰਭਾਵੀ ਮਿਜ਼ਾਈਲ ਹਮਲੇ ਤੋਂ ਬਚਾਉਣ ਲਈ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਸਵੀਕਾਰ ਕਰਨਾ ਜਾਇਜ਼ ਹੈ। ਈਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਕਾਰਨ ਦੁਨੀਆ ਦੇ ਕਈ ਹਿੱਸਿਆਂ ਵਿੱਚ ਤੇਲ ਦੀਆਂ ਕੀਮਤਾਂ ਵਧੀਆਂ ਹਨ, ਜਿਸ ਦਾ ਅਸਰ ਵੱਖ-ਵੱਖ ਦੇਸ਼ਾਂ ਦੀਆਂ ਅਰਥਵਿਵਸਥਾਵਾਂ ’ਤੇ ਵੀ ਪੈ ਰਿਹਾ ਹੈ। ਇਸ ਹਫ਼ਤੇ ਦੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। #sbsaudiopodcast
9 Oct 2026 · 33 minNew
ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਡਰੈਗ-ਫਲਿਕ ਮਾਹਿਰ ਸੰਦੀਪ ਸਿੰਘ ਨੇ SBS Punjabi ਨਾਲ ਖਾਸ ਗੱਲਬਾਤ ਦੌਰਾਨ ਆਪਣੇ ਹਾਕੀ ਸਫ਼ਰ, ਭਾਰਤੀ ਟੀਮ ਦੀ ਨੁਮਾਇੰਦਗੀ ਅਤੇ ਕਪਤਾਨੀ ਦੇ ਤਜਰਬਿਆਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਗੋਲੀ ਲੱਗਣ ਤੋਂ ਬਾਅਦ ਹੋਈ ਗੰਭੀਰ ਸੱਟ, ਪੈਰਾਲਾਈਸਿਸ ਅਤੇ ਮੁੜ ਹਾਕੀ ਦੇ ਮੈਦਾਨ ’ਤੇ ਵਾਪਸੀ ਦੇ ਸਫ਼ਰ ਨੂੰ ਯਾਦ ਕੀਤਾ। ਇਸਦੇ ਨਾਲ ਹੀ ਸੰਦੀਪ ਨੇ ਆਪਣੀ ਡਰੈਗ-ਫਲਿਕ ਦੀ ਤਕਨੀਕ, ਟ੍ਰੇਨਿੰਗ, ਫਿਟਨੈੱਸ, ਖੁਰਾਕ ਤੇ ਖੇਡਾਂ ਵਿੱਚ ਸਪੋਰਟਸ ਸਾਇੰਸ ਦੀ ਭੂਮਿਕਾ ਬਾਰੇ ਵੀ ਤਜਰਬੇ ਸਾਂਝੇ ਕੀਤੇ ਹਨ। ਮੈਲਬਰਨ ਫੇਰੀ ਦੌਰਾਨ ਰਿਕਾਰਡ ਕੀਤੀ ਗਈ ਇਸ ਖ਼ਾਸ ਇੰਟਰਵਿਊ ਰਾਹੀਂ ਸੰਦੀਪ ਸਿੰਘ ਦੀ ਜ਼ਿੰਦਗੀ ਦੇ ਸੰਘਰਸ਼ ਅਤੇ ਜਨੂੰਨ ਨੂੰ ਨੇੜਿਓਂ ਜਾਨਣ ਲਈ ਸੁਣੋ ਇਹ ਪੂਰਾ ਪੌਡਕਾਸਟ। #sbsaudiopodcast
9 Oct 2026 · 8 minNew
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਸਿੱਖ ਚਿਲਡਰਨ ਡੇਅ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਦੇਸ਼ ਵਿੱਚ ਨਸਲਵਾਦ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਨਿਊਜ਼ੀਲੈਂਡ ਦੇ ਸ਼ਹਿਰ ਹੈਮਿਲਟਨ ਦੀ ਇੱਕ ਸੁਪਰਮਾਰਕੀਟ ਵਿੱਚ ਪੰਜਾਬਣ ਨੂੰ ਚੋਰੀ ਦੇ ਦੋਸ਼ ਵਿੱਚ ਨਾਮਜ਼ਦ ਕੀਤੇ ਜਾਣ ਅਤੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਵੀ ਇਸ ਰਿਪੋਰਟ ਵਿੱਚ ਸ਼ਾਮਿਲ ਹਨ। ਇਸ ਦੇ ਨਾਲ ਲਹਿੰਦੇ ਪੰਜਾਬ ਵੱਲੋਂ 8 ਅਕਤੂਬਰ ਤੋਂ ਇੱਕ ਮਹੀਨੇ ਦੇ ਲਈ ਪੰਜਾਬ ਜਾ ਰਹੇ 50 ਸਿੱਖ ਸ਼ਰਧਾਲੂਆਂ ਦੇ ਜਥੇ ਦਾ ਵੇਰਵਾ ਵੀ ਸ਼ਾਮਿਲ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਰਿਪੋਰਟ।
8 Oct 2026 · 10 minNew
ਮੋਨਾ ਥਿੰਦ ਨੇ ਕੈਂਸਰ ਦੀ ਪਛਾਣ ਲਈ 18 ਮਹੀਨੇ ਇੰਤਜ਼ਾਰ ਕੀਤਾ। ਉਹਨਾਂ ਨੂੰ ਉਮੀਦ ਹੈ ਕਿ ਕੈਂਸਰ ਖੋਜ ਲਈ ਵਧੇਰੀ ਫੰਡਿੰਗ ਨਾਲ ਇਹ ਪ੍ਰਕਿਰਿਆ ਤੇਜ਼ ਹੋਵੇਗੀ। ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਰਿਪੋਰਟ ਮੁਤਾਬਿਕ ਸਾਲ 2000 ਤੋਂ ਮੁਲਕ ਅੰਦਰ ਕੈਂਸਰ ਦੇ ਮਰੀਜ਼ਾਂ ਦੀ ਸ਼ਿਨਾਖਤ ਹੋਣ ਵਿੱਚ ਇਜ਼ਾਫ਼ਾ ਦਰਜ ਕੀਤਾ ਗਿਆ ਹੈ, ਉਥੇ ਹੀ ਕੈਂਸਰ ਦੇ ਇਲਾਜ ਤੋਂ ਬਾਅਦ ਲੋਕਾਂ ਦੇ ਜਿਉੇਂਦੇ ਰਹਿਣ ਦੀਆਂ ਬਿਤਹਰ ਦਰਾਂ ਵੀ ਸਾਹਮਣੇ ਆਈਆਂ ਹਨ। ਅਜਿਹੇ ਵਿੱਚ ਵਿਸ਼ਵ ਕੈਂਸਰ ਖੋਜ ਦਿਵਸ ਮੌਕੇ ਡਾਕਟਰੀ ਮਾਹਿਰਾਂ ਅਤੇ ਕੈਂਸਰ ਪ੍ਰਭਾਵਿਤ ਲੋਕਾਂ ਨੇ ਕੈਂਸਰ ਨਾਲ ਨਜਿੱਠਣ ਲਈ ਸਰਕਾਰ ਤੋਂ ਜ਼ਿਆਦਾ ਫੰਡਿੰਗ ਦੀ ਮੰਗ ਕੀਤੀ ਹੈ ਤਾਂ ਜੋ ਬੀਮਾਰੀ ਦੀ ਸਮੇਂ ਸਿਰ ਸ਼ਿਨਾਖਤ, ਇਲਾਜ ਅਤੇ ਰੋਕਥਾਮ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਹੋਰ ਵੇਰਵੇ ਲਈ ਸੁਣੋ ਇਹ…
8 Oct 2026 · 4 minNew
ਦਸੰਬਰ 2025 ਵਿੱਚ ਹੋਏ ਬੌਂਡਈ ਬੀਚ ਹਮਲੇ ਤੋਂ ਬਾਅਦ, ਨਿਊ ਸਾਊਥ ਵੇਲਜ਼ ਪੁਲਿਸ ਵਲੋਂ 94 ਮਿਲੀਅਨ ਡਾਲਰ ਦੀ ਲਾਗਤ ਵਾਲੀ ਇੱਕ ਸਪੈਸ਼ਲਿਟਸਟ ਆਰਮਡ ਰਿਸਪੌਂਸ ਕਮਾਂਡ ਤਿਆਰ ਕੀਤੀ ਜਾ ਰਹੀ ਹੈ, ਜੋ ਆਸਟ੍ਰੇਲੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਕਮਾਂਡ ਹੋਵੇਗੀ। ਇਸ ਵਿਚ 250 ਅਧਿਕਾਰੀ ਖਤਰਿਆਂ ਨਾਲ ਤੇਜੀ ਨਾਲ ਨਜਿੱਠਣ ਲਈ ਟਰੇਂਡ ਹੋਣਗੇ। ਇਨ੍ਹਾਂ ਅਧਿਕਾਰੀਆਂ ਨੇ ਖਾਸ ਹਥਿਆਰਾਂ, ਮੈਡੀਕਲ ਟਰੇਨਿੰਗ ਦੇ ਨਾਲ-ਨਾਲ ਐਡਵਾਂਸਡ ਡਰਾਇਵਿੰਗ ਅਤੇ ਆਈਟੀ ਸਕਿਲਜ਼ ਦੀ ਟਰੇਨਿੰਗ ਵੀ ਲਈ ਹੈ, ਇਨ੍ਹਾਂ ਵਿਚੋਂ ਪਹਿਲੇ 60 ਅਧਿਕਾਰੀਆਂ ਨੂੰ 1 ਨਵੰਬਰ ਨੂੰ ਤਾਇਨਾਤ ਕੀਤਾ ਜਾਵੇਗਾ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ #sbsaudiopodcast
8 Oct 2026 · 5 minNew
ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡਿਆ ਉੱਤੇ ਸਰਾਇਕੀ ਲੋਕ ਗੀਤ ‘ਸੰਮੀ’ ਵਾਇਰਲ ਹੋ ਰਿਹਾ ਹੈ ਅਤੇ ਮਸ਼ਹੂਰ ਗਾਇਕਾਂ ਤੋਂ ਲੈਕੇ ਸ਼ੌਂਕੀਆ ਤੌਰ 'ਤੇ ਗਾਉਣ ਵਾਲੇ ਵੀ ਆਪੋ-ਆਪਣੀ ਆਵਾਜ਼ ਵਿੱਚ ਇਸ ਗੀਤ ਨੂੰ ਪੇਸ਼ ਕਰ ਰਹੇ ਹਨ। ਨਾਲ ਹੀ, ਭਾਰਤ ਅਤੇ ਪਾਕਿਸਤਾਨ ਵਿੱਚ ਇਸ ਲੋਕ ਗੀਤ ਨਾਲ ਜੁੜੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਕਈ ਕਹਾਣੀਆਂ ਅਤੇ ਕਿੱਸੇ ਸਾਹਮਣੇ ਆ ਰਹੇ ਹਨ। ਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ ਵਿੱਚ ਲੋਕ ਗੀਤ 'ਸੰਮੀ' ਦਾ ਇੱਕ ਕਿੱਸਾ ਅਤੇ ਫ਼ਿਲਮ ਤੇ ਸੰਗੀਤ ਜਗਤ ਨਾਲ ਜੁੜੀਆਂ ਹੋਰ ਖ਼ਬਰਾਂ... #sbsaudiopodcast