Skip to content
Melo Podcasts Home
CategoriesLanguagesFollowing

Episode · SBS Punjabi - ਐਸ ਬੀ ਐਸ ਪੰਜਾਬੀNew

ਮੈਲਬਰਨ ਦੇ ਪਿਓ-ਪੁੱਤ ਦੀ ਇਹ ਜੋੜੀ, ਕਬੱਡੀ ਰਾਹੀਂ ਜੋੜ ਰਹੀ ਹੈ ਪੀੜ੍ਹੀਆਂ ਨੂੰ

13 Oct 2026 · 7 min

Play episode WhatsApp Download

Episode notes

ਮੈਲਬਰਨ ਵਿੱਚ ਵੱਸਦੇ 21 ਸਾਲਾ ਅਸ਼ੀਸ਼ ਅਤੇ ਉਨ੍ਹਾਂ ਦੇ ਪਿਤਾ ਰਾਜੀਵ ਪੰਡਿਤ ਦੀ ਕਹਾਣੀ ਕਬੱਡੀ ਜਗਤ ਵਿੱਚ ਨਿਵੇਕਲੀ ਪਛਾਣ ਰੱਖਦੀ ਹੈ। ਦੋਵੇਂ ਨਾ ਸਿਰਫ਼ ਕਬੱਡੀ ਖੇਡਦੇ ਹਨ, ਸਗੋਂ ਨਵੀਂ ਪੀੜ੍ਹੀ ਨੂੰ ਇਸ ਖੇਡ ਦੇ ਗੁਰ ਵੀ ਸਿਖਾਉਂਦੇ ਹਨ। ਭਾਰਤ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਕਬੱਡੀ ਦੇ ਮੈਦਾਨਾਂ ਵਿੱਚ ਜਿੱਤਾਂ ਦਰਜ ਕਰਨ ਅਤੇ ਸਨਮਾਨ ਹਾਸਲ ਕਰਨ ਵਾਲੀ ਪਿਓ-ਪੁੱਤ ਦੀ ਇਹ ਜੋੜੀ ਹੁਣ ਇਸ ਖੇਡ ਰਾਹੀਂ ਪੰਜਾਬੀ ਵਿਰਸੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਮਿਸਾਲ ਵੀ ਬਣ ਰਹੀ ਹੈ। #sbsaudiopodcast

Podcast

SBS Punjabi - ਐਸ ਬੀ ਐਸ ਪੰਜਾਬੀ

SBS · News · Punjabi

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

More from SBS Punjabi - ਐਸ ਬੀ ਐਸ ਪੰਜਾਬੀ All episodes →

  1. 13 Oct 2026 · 9 minNew

    ਇਕੱਲੇਪਣ ਤੋਂ ਆਪਣੇਪਣ ਤੱਕ: ਮਾਨਸਿਕ ਤੰਦਰੁਸਤੀ ਲਈ ਛੋਟੇ ਕਦਮਾਂ ਦੀ ਅਹਿਮੀਅਤ

    ਆਸਟ੍ਰੇਲੀਆ ਵਿੱਚ ਅਕਤੂਬਰ ਮਹੀਨੇ ਨੂੰ 'ਮਾਨਸਿਕ ਸਿਹਤ' ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਮਾਹਿਰਾਂ ਵੱਲੋਂ ਇਸੇ ਸਮਾਜਿਕ ਸਾਂਝ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ, ਕਿਉਂਕਿ ਨਵੀਂ ਖੋਜ ਲੋਕਾਂ ਵਿੱਚ ਆਪਣੇਪਣ ਦੀ ਭਾਵਨਾ ਘਟਣ ਵੱਲ ਇਸ਼ਾਰਾ ਕਰਦੀ ਹੈ। ਮੈਲਬਰਨ ਵਿੱਚ ਰਹਿ ਰਹੇ ਪੰਜਾਬੀ ਮੂਲ ਦੇ ਸੇਵਾਮੁਕਤ ਫ਼ੌਜੀ ਮੇਜਰ ਸਤਵਿੰਦਰ ਸਿੰਘ ਸਾਈਕਲਿੰਗ ਰਾਹੀਂ ਸਰਗਰਮ ਰਹਿਣ ਅਤੇ ਆਸਟ੍ਰੇਲੀਆ ਦੀ ਕੁਦਰਤੀ ਖੂਬਸੂਰਤੀ ਦਾ ਆਨੰਦ ਮਾਣਨ ਦੇ ਆਪਣੇ ਤਜਰਬੇ ਸਾਂਝੇ ਕਰਦੇ ਹਨ। ਦੂਜੇ ਪਾਸੇ, ਸੱਭਿਆਚਾਰਕ ਅਤੇ ਭਾਸ਼ਾਈ ਰੁਕਾਵਟਾਂ ਕਾਰਨ ਕਈ ਪਰਵਾਸੀਆਂ ਲਈ ਮਾਨਸਿਕ ਸਿਹਤ ਸਹਾਇਤਾ ਲੱਭਣਾ ਚੁਣੌਤੀਪੂਰਨ ਹੋ ਸਕਦਾ ਹੈ। ਅਜਿਹੇ ਵਿੱਚ ਭਾਈਚਾਰਕ ਗਰੁੱਪ ਆਪਸੀ ਮੇਲ-ਜੋਲ ਅਤੇ ਸਹਾਰੇ ਲਈ ਅਹਿਮ ਮੰਚ ਬਣ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਸੁਣੋ ਇਹ…

  2. 13 Oct 2026 · 6 minNew

    ਖ਼ਬਰਨਾਮਾ: ਸਿਹਤ ਕਰਮਚਾਰੀਆਂ ਦੀ ਬਿਹਤਰ ਤਨਖਾਹ ਲਈ $630 ਮਿਲੀਅਨ ਦਾ ਨਿਵੇਸ਼; ਇਰਾਕ ਹਿਰਾਸਤ ਤੋਂ ਬਾਅਦ ਆਸਟ੍ਰੇਲੀਆਈ ਇੰਜੀਨੀਅਰ ਨੇ ਤੋੜੀ ਚੁੱਪੀ

    ਫੈਡਰਲ ਸਰਕਾਰ ਨੇ ਸਿਹਤ, ਅਪਾਹਜਤਾ ਅਤੇ ਭਾਈਚਾਰਕ ਸੇਵਾਵਾਂ ਦੇ 4,60,000 ਤੋਂ ਵੱਧ ਕਰਮਚਾਰੀਆਂ ਲਈ ਤਨਖਾਹਾਂ ਅਤੇ ਕੰਮਕਾਜੀ ਹਾਲਾਤ ਸੁਧਾਰਣ ਵਾਸਤੇ $630 ਮਿਲੀਅਨ ਦੇ ਨਵੇਂ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਆਸਟ੍ਰੇਲੀਆਈ ਇੰਜੀਨੀਅਰ ਰੌਬਰਟ ਪੈਥਰ ਨੇ ਇਰਾਕ ਵਿੱਚ ਚਾਰ ਸਾਲ ਤੋਂ ਵੱਧ ਸਮੇਂ ਦੀ ਹਿਰਾਸਤ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਆਪਣੀ ਗੱਲ ਸਾਂਝੀ ਕੀਤੀ ਹੈ। ਸੁਣੋ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਵਿੱਚ। #sbsaudiopodcast

  3. 13 Oct 2026 · 9 minNew

    ਪੰਜਾਬੀ ਡਾਇਰੀ : ਮੁੱਖ ਮੰਤਰੀ ਦਫ਼ਤਰ ਦੀ ਸੀਬੀਆਈ ਜਾਂਚ, 22 ਅਕਤੂਬਰ ਤੋਂ ਸ਼ੁਰੂ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ

    ‘ਪੰਜਾਬੀ ਡਾਇਰੀ’ ਦੇ ਇਸ ਪੌਡਕਾਸਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਨਾਲ ਸਬੰਧਤ ਅਧਿਕਾਰੀਆਂ ਵਿਰੁੱਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਨਾਲ ਜੁੜੀ ਖ਼ਬਰ ਦੀ ਪੜਚੋਲ ਕੀਤੀ ਗਈ ਹੈ। ਇਸ ਦੇ ਨਾਲ ਹੀ, 22 ਤੋਂ 27 ਅਕਤੂਬਰ ਤੱਕ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ, ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਦੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ 50 ਵਾਰਡਾਂ ਵਿੱਚ ਮੁੜ ਚੋਣਾਂ ਕਰਵਾਉਣ ਦੇ ਮਾਮਲੇ ਨੂੰ ਵੀ ਇਸ ਪੌਡਕਾਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਅਹਿਮ ਖ਼ਬਰਾਂ ਦੇ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ। #sbsaudiopodcast

  4. 12 Oct 2026 · 7 minNew

    ਮੈਲਬਰਨ ਪਹੁੰਚੇ ਹਰਦੀਪ ਗਰੇਵਾਲ ਨੇ SBS Punjabi ਨਾਲ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ

    ਪੰਜਾਬੀ ਗਾਇਕ ਅਤੇ ਅਦਾਕਾਰ ਹਰਦੀਪ ਗਰੇਵਾਲ ਨੇ ਆਪਣੀ ਮੈਲਬਰਨ ਫੇਰੀ ਦੌਰਾਨ SBS Punjabi ਨਾਲ ਵਿਸ਼ੇਸ਼ ਮੁਲਾਕਾਤ ਵਿੱਚ ਆਪਣੇ ਕਲਾਤਮਕ ਸਫ਼ਰ, ਸੰਗੀਤ ਤੋਂ ਸਿਨੇਮਾ ਤੱਕ ਦੇ ਤਜਰਬਿਆਂ ਅਤੇ ਫ਼ਿਲਮਾਂ ਪ੍ਰਤੀ ਆਪਣੇ ਨਜ਼ਰੀਏ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਦੌੜਾਕ’ ਦੇ ਸੰਦਰਭ ਵਿੱਚ ਵੀ ਆਪਣੇ ਵਿਚਾਰ ਸਾਂਝੇ ਕੀਤੇ। #sbsaudiopodcast

  5. 12 Oct 2026 · 5 minNew

    ਖ਼ਬਰਨਾਮਾ: ATO ਵੱਲੋਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ’ਤੇ ਪਾਬੰਦੀ ਦੀ ਯੋਜਨਾ ਰੱਦ ਕਰਨ ਦੀ ਮੰਗ ਤੋਂ ਲੈ ਕੇ ਬੁਸ਼ਫਾਇਰ ਦੇ ਖ਼ਤਰੇ ਤੱਕ ਦੀਆਂ ਅਹਿਮ ਖ਼ਬਰਾਂ

    ਖ਼ਬਰਨਾਮਾ ਦੇ ਇਸ ਪੌਡਕਾਸਟ ਵਿੱਚ ਏ.ਟੀ.ਓ. ਵੱਲੋਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ’ਤੇ ਪਾਬੰਦੀ ਲਾਉਣ ਦੀ ਯੋਜਨਾ ਨੂੰ ਰੱਦ ਕਰਨ ਦੀ ਉੱਠ ਰਹੀ ਮੰਗ ਨਾਲ ਜੁੜੀ ਖ਼ਬਰ ਸ਼ਾਮਿਲ ਹੈ। ਇਸ ਦੇ ਨਾਲ ਹੀ, ਆਸਟ੍ਰੇਲੇਸ਼ੀਅਨ ਫਾਇਰ ਐਂਡ ਐਮਰਜੈਂਸੀ ਸਰਵਿਸ ਅਥਾਰਟੀਜ਼ ਕੌਂਸਲ ਵੱਲੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਬੁਸ਼ਫਾਇਰ ਦੇ ਖ਼ਤਰੇ ਸਬੰਧੀ ਜਾਰੀ ਚੇਤਾਵਨੀਆਂ ਅਤੇ ਭਾਰਤ ਵਿੱਚ ਕੌਕਰੇਚ ਜਨਤਾ ਪਾਰਟੀ ਵੱਲੋਂ ਨਵੀਂ ਦਿੱਲੀ ਵਿੱਚ ਕੀਤੇ ਗਏ ਪ੍ਰਦਰਸ਼ਨ ਅਤੇ ਦਿੱਲੀ ਪੁਲਿਸ ਦੀ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਆਡੀਓ ਰਿਪੋਰਟ… #sbsaudiopodcast

  6. 12 Oct 2026 · 8 minNew

    ਅਖਾਣ ਕਹਾਣੀ: ਜਾਣੋ 'ਸਾਖ ਸੋਨਾ, ਪ੍ਰੀਤ ਪਿੱਤਲ' ਦਾ ਮਤਲਬ ਅਤੇ ਇਤਿਹਾਸ

    ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਸਾਖ ਸੋਨਾ, ਪ੍ਰੀਤ ਪਿੱਤਲ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। #sbsaudiopodcast

Take it with you

The Melo app keeps playing with the screen off, works in the car and on your watch, wakes you to your station, and browses the whole catalogue offline. Free, no ads, no account.

Get it on Google Play