Episode · SBS Punjabi - ਐਸ ਬੀ ਐਸ ਪੰਜਾਬੀNew
ਵਿਕਟੋਰੀਆ ਦੇ ਪ੍ਰੀਮੀਅਰ ਬੇਨ ਕੈਰੋਲ ਨਾਲ ਭਾਰਤੀ ਭਾਈਚਾਰੇ ਦੇ ਮੁੱਦਿਆਂ ’ਤੇ ਖ਼ਾਸ ਗੱਲਬਾਤ
11 Oct 2026 · 6 min
Episode notes
SBS ਨੇ ਵਿਕਟੋਰੀਆ ਦੇ ਨਵੇਂ ਪ੍ਰੀਮੀਅਰ ਬੇਨ ਕੈਰੋਲ ਨਾਲ ਭਾਰਤੀ ਭਾਈਚਾਰੇ ਨਾਲ ਜੁੜੇ ਮੁੱਦਿਆਂ ਸਮੇਤ ਸੂਬੇ ਦੇ ਅਹਿਮ ਮਸਲਿਆਂ ’ਤੇ ਵਿਸ਼ੇਸ਼ ਗੱਲਬਾਤ ਕੀਤੀ। ਇੰਟਰਵਿਊ ਦੌਰਾਨ ਵਿਕਟੋਰੀਆ ਦੀਆਂ ਸੜਕਾਂ ਦੀ ਮਾੜੀ ਹਾਲਤ, ਲੇਬਰ ਸਰਕਾਰ ਦੀ ਪਰਵਾਸ ਘਟਾਉਣ ਸਬੰਧੀ ਨੀਤੀ, ਰਹਿਣ-ਸਹਿਣ ਦੇ ਵੱਧ ਰਹੇ ਖ਼ਰਚੇ, ਵਨ ਨੇਸ਼ਨ (One Nation) ਵੱਲ ਲੋਕਾਂ ਦੇ ਵੱਧਦੇ ਰੁਝਾਨ ਅਤੇ ਆਗਾਮੀ ਰਾਜ ਚੋਣਾਂ ਬਾਰੇ ਚਰਚਾ ਕੀਤੀ ਗਈ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ। #sbsaudiopodcast
Podcast
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
More from SBS Punjabi - ਐਸ ਬੀ ਐਸ ਪੰਜਾਬੀ All episodes →
-
13 Oct 2026 · 6 minNew
ਖ਼ਬਰਨਾਮਾ: ਸਿਹਤ ਕਰਮਚਾਰੀਆਂ ਦੀ ਬਿਹਤਰ ਤਨਖਾਹ ਲਈ $630 ਮਿਲੀਅਨ ਦਾ ਨਿਵੇਸ਼; ਇਰਾਕ ਹਿਰਾਸਤ ਤੋਂ ਬਾਅਦ ਆਸਟ੍ਰੇਲੀਆਈ ਇੰਜੀਨੀਅਰ ਨੇ ਤੋੜੀ ਚੁੱਪੀ
ਫੈਡਰਲ ਸਰਕਾਰ ਨੇ ਸਿਹਤ, ਅਪਾਹਜਤਾ ਅਤੇ ਭਾਈਚਾਰਕ ਸੇਵਾਵਾਂ ਦੇ 4,60,000 ਤੋਂ ਵੱਧ ਕਰਮਚਾਰੀਆਂ ਲਈ ਤਨਖਾਹਾਂ ਅਤੇ ਕੰਮਕਾਜੀ ਹਾਲਾਤ ਸੁਧਾਰਣ ਵਾਸਤੇ $630 ਮਿਲੀਅਨ ਦੇ ਨਵੇਂ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਆਸਟ੍ਰੇਲੀਆਈ ਇੰਜੀਨੀਅਰ ਰੌਬਰਟ ਪੈਥਰ ਨੇ ਇਰਾਕ ਵਿੱਚ ਚਾਰ ਸਾਲ ਤੋਂ ਵੱਧ ਸਮੇਂ ਦੀ ਹਿਰਾਸਤ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਆਪਣੀ ਗੱਲ ਸਾਂਝੀ ਕੀਤੀ ਹੈ। ਸੁਣੋ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਵਿੱਚ। #sbsaudiopodcast
-
13 Oct 2026 · 9 minNew
ਪੰਜਾਬੀ ਡਾਇਰੀ : ਮੁੱਖ ਮੰਤਰੀ ਦਫ਼ਤਰ ਦੀ ਸੀਬੀਆਈ ਜਾਂਚ, 22 ਅਕਤੂਬਰ ਤੋਂ ਸ਼ੁਰੂ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ
‘ਪੰਜਾਬੀ ਡਾਇਰੀ’ ਦੇ ਇਸ ਪੌਡਕਾਸਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਨਾਲ ਸਬੰਧਤ ਅਧਿਕਾਰੀਆਂ ਵਿਰੁੱਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਨਾਲ ਜੁੜੀ ਖ਼ਬਰ ਦੀ ਪੜਚੋਲ ਕੀਤੀ ਗਈ ਹੈ। ਇਸ ਦੇ ਨਾਲ ਹੀ, 22 ਤੋਂ 27 ਅਕਤੂਬਰ ਤੱਕ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ, ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਦੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ 50 ਵਾਰਡਾਂ ਵਿੱਚ ਮੁੜ ਚੋਣਾਂ ਕਰਵਾਉਣ ਦੇ ਮਾਮਲੇ ਨੂੰ ਵੀ ਇਸ ਪੌਡਕਾਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਅਹਿਮ ਖ਼ਬਰਾਂ ਦੇ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ। #sbsaudiopodcast
-
12 Oct 2026 · 7 minNew
ਮੈਲਬਰਨ ਪਹੁੰਚੇ ਹਰਦੀਪ ਗਰੇਵਾਲ ਨੇ SBS Punjabi ਨਾਲ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ
ਪੰਜਾਬੀ ਗਾਇਕ ਅਤੇ ਅਦਾਕਾਰ ਹਰਦੀਪ ਗਰੇਵਾਲ ਨੇ ਆਪਣੀ ਮੈਲਬਰਨ ਫੇਰੀ ਦੌਰਾਨ SBS Punjabi ਨਾਲ ਵਿਸ਼ੇਸ਼ ਮੁਲਾਕਾਤ ਵਿੱਚ ਆਪਣੇ ਕਲਾਤਮਕ ਸਫ਼ਰ, ਸੰਗੀਤ ਤੋਂ ਸਿਨੇਮਾ ਤੱਕ ਦੇ ਤਜਰਬਿਆਂ ਅਤੇ ਫ਼ਿਲਮਾਂ ਪ੍ਰਤੀ ਆਪਣੇ ਨਜ਼ਰੀਏ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਦੌੜਾਕ’ ਦੇ ਸੰਦਰਭ ਵਿੱਚ ਵੀ ਆਪਣੇ ਵਿਚਾਰ ਸਾਂਝੇ ਕੀਤੇ। #sbsaudiopodcast
-
12 Oct 2026 · 5 minNew
ਖ਼ਬਰਨਾਮਾ: ATO ਵੱਲੋਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ’ਤੇ ਪਾਬੰਦੀ ਦੀ ਯੋਜਨਾ ਰੱਦ ਕਰਨ ਦੀ ਮੰਗ ਤੋਂ ਲੈ ਕੇ ਬੁਸ਼ਫਾਇਰ ਦੇ ਖ਼ਤਰੇ ਤੱਕ ਦੀਆਂ ਅਹਿਮ ਖ਼ਬਰਾਂ
ਖ਼ਬਰਨਾਮਾ ਦੇ ਇਸ ਪੌਡਕਾਸਟ ਵਿੱਚ ਏ.ਟੀ.ਓ. ਵੱਲੋਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ’ਤੇ ਪਾਬੰਦੀ ਲਾਉਣ ਦੀ ਯੋਜਨਾ ਨੂੰ ਰੱਦ ਕਰਨ ਦੀ ਉੱਠ ਰਹੀ ਮੰਗ ਨਾਲ ਜੁੜੀ ਖ਼ਬਰ ਸ਼ਾਮਿਲ ਹੈ। ਇਸ ਦੇ ਨਾਲ ਹੀ, ਆਸਟ੍ਰੇਲੇਸ਼ੀਅਨ ਫਾਇਰ ਐਂਡ ਐਮਰਜੈਂਸੀ ਸਰਵਿਸ ਅਥਾਰਟੀਜ਼ ਕੌਂਸਲ ਵੱਲੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਬੁਸ਼ਫਾਇਰ ਦੇ ਖ਼ਤਰੇ ਸਬੰਧੀ ਜਾਰੀ ਚੇਤਾਵਨੀਆਂ ਅਤੇ ਭਾਰਤ ਵਿੱਚ ਕੌਕਰੇਚ ਜਨਤਾ ਪਾਰਟੀ ਵੱਲੋਂ ਨਵੀਂ ਦਿੱਲੀ ਵਿੱਚ ਕੀਤੇ ਗਏ ਪ੍ਰਦਰਸ਼ਨ ਅਤੇ ਦਿੱਲੀ ਪੁਲਿਸ ਦੀ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਆਡੀਓ ਰਿਪੋਰਟ… #sbsaudiopodcast
-
12 Oct 2026 · 8 minNew
ਅਖਾਣ ਕਹਾਣੀ: ਜਾਣੋ 'ਸਾਖ ਸੋਨਾ, ਪ੍ਰੀਤ ਪਿੱਤਲ' ਦਾ ਮਤਲਬ ਅਤੇ ਇਤਿਹਾਸ
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਸਾਖ ਸੋਨਾ, ਪ੍ਰੀਤ ਪਿੱਤਲ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। #sbsaudiopodcast
-
11 Oct 2026 · 7 min
ਅਖਾਣ ਕਹਾਣੀ: ਜਾਣੋ 'ਭੈੜੇ ਪੂੰਛਲ ਲੱਗਿਆਂ, ਨਾ ਉੱਗਰ ਨਾ ਪਾਰ' ਦਾ ਮਤਲਬ ਅਤੇ ਇਤਿਹਾਸ
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਭੈੜੇ ਪੂੰਛਲ ਲੱਗਿਆਂ, ਨਾ ਉੱਗਰ ਨਾ ਪਾਰ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ। #sbsaudiopodcast
-
10 Oct 2026 · 7 min
ਅਖਾਣ ਕਹਾਣੀ: ਜਾਣੋ 'ਹਾਥੀ ਲੱਖ ਲੁਟੀਚੇ, ਫੇਰ ਵੀ ਲੱਖ ਟਕੇ ਦਾ' ਅਖਾਣ ਦਾ ਮਤਲਬ ਅਤੇ ਇਤਿਹਾਸ
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਹਾਥੀ ਲੱਖ ਲੁਟੀਚੇ, ਫੇਰ ਵੀ ਲੱਖ ਟਕੇ ਦਾ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। #sbsaudiopodcast
-
9 Oct 2026 · 6 min
ਖ਼ਬਰਾਂ ਫਟਾਫੱਟ: ATO ਵੱਲੋਂ ਕ੍ਰੈਡਿਟ ਕਾਰਡ ਭੁਗਤਾਨ 'ਤੇ ਪਾਬੰਦੀ ਮੁਲਤਵੀ, ਤੇਲ ਦੀਆਂ ਵੱਧ ਕੀਮਤਾਂ ਨੂੰ ਟਰੰਪ ਨੇ ਦੱਸਿਆ 'ਜਾਇਜ਼'
ਆਸਟ੍ਰੇਲੀਅਨ ਟੈਕਸੇਸ਼ਨ ਆਫ਼ਿਸ ਨੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ’ਤੇ ਲਗਾਈ ਜਾਣ ਵਾਲੀ ਵਿਵਾਦਤ ਪਾਬੰਦੀ ਨੂੰ ਫ਼ਿਲਹਾਲ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਉੱਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਦੇ ਪੱਛਮੀ ਤੱਟ ਨੂੰ ਈਰਾਨ ਵੱਲੋਂ ਸੰਭਾਵੀ ਮਿਜ਼ਾਈਲ ਹਮਲੇ ਤੋਂ ਬਚਾਉਣ ਲਈ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਸਵੀਕਾਰ ਕਰਨਾ ਜਾਇਜ਼ ਹੈ। ਈਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਕਾਰਨ ਦੁਨੀਆ ਦੇ ਕਈ ਹਿੱਸਿਆਂ ਵਿੱਚ ਤੇਲ ਦੀਆਂ ਕੀਮਤਾਂ ਵਧੀਆਂ ਹਨ, ਜਿਸ ਦਾ ਅਸਰ ਵੱਖ-ਵੱਖ ਦੇਸ਼ਾਂ ਦੀਆਂ ਅਰਥਵਿਵਸਥਾਵਾਂ ’ਤੇ ਵੀ ਪੈ ਰਿਹਾ ਹੈ। ਇਸ ਹਫ਼ਤੇ ਦੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। #sbsaudiopodcast
-
9 Oct 2026 · 33 min
ਸੰਦੀਪ ਸਿੰਘ ਦਾ ਸਫ਼ਰ: ਇੱਕ ਗੋਲੀ ਨੇ ਬਦਲ ਦਿੱਤੀ ਜ਼ਿੰਦਗੀ, ਜਜ਼ਬੇ ਨਾਲ ਮੁੜ ਕੀਤੀ ਹਾਕੀ ਦੇ ਮੈਦਾਨ ’ਚ ਵਾਪਸੀ
ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਡਰੈਗ-ਫਲਿਕ ਮਾਹਿਰ ਸੰਦੀਪ ਸਿੰਘ ਨੇ SBS Punjabi ਨਾਲ ਖਾਸ ਗੱਲਬਾਤ ਦੌਰਾਨ ਆਪਣੇ ਹਾਕੀ ਸਫ਼ਰ, ਭਾਰਤੀ ਟੀਮ ਦੀ ਨੁਮਾਇੰਦਗੀ ਅਤੇ ਕਪਤਾਨੀ ਦੇ ਤਜਰਬਿਆਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਗੋਲੀ ਲੱਗਣ ਤੋਂ ਬਾਅਦ ਹੋਈ ਗੰਭੀਰ ਸੱਟ, ਪੈਰਾਲਾਈਸਿਸ ਅਤੇ ਮੁੜ ਹਾਕੀ ਦੇ ਮੈਦਾਨ ’ਤੇ ਵਾਪਸੀ ਦੇ ਸਫ਼ਰ ਨੂੰ ਯਾਦ ਕੀਤਾ। ਇਸਦੇ ਨਾਲ ਹੀ ਸੰਦੀਪ ਨੇ ਆਪਣੀ ਡਰੈਗ-ਫਲਿਕ ਦੀ ਤਕਨੀਕ, ਟ੍ਰੇਨਿੰਗ, ਫਿਟਨੈੱਸ, ਖੁਰਾਕ ਤੇ ਖੇਡਾਂ ਵਿੱਚ ਸਪੋਰਟਸ ਸਾਇੰਸ ਦੀ ਭੂਮਿਕਾ ਬਾਰੇ ਵੀ ਤਜਰਬੇ ਸਾਂਝੇ ਕੀਤੇ ਹਨ। ਮੈਲਬਰਨ ਫੇਰੀ ਦੌਰਾਨ ਰਿਕਾਰਡ ਕੀਤੀ ਗਈ ਇਸ ਖ਼ਾਸ ਇੰਟਰਵਿਊ ਰਾਹੀਂ ਸੰਦੀਪ ਸਿੰਘ ਦੀ ਜ਼ਿੰਦਗੀ ਦੇ ਸੰਘਰਸ਼ ਅਤੇ ਜਨੂੰਨ ਨੂੰ ਨੇੜਿਓਂ ਜਾਨਣ ਲਈ ਸੁਣੋ ਇਹ ਪੂਰਾ ਪੌਡਕਾਸਟ। #sbsaudiopodcast
-
9 Oct 2026 · 8 min
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਨਸਲਵਾਦ ਦਾ ਡੱਟ ਕੇ ਵਿਰੋਧ ਕਰਨ ਦੀ ਆਖੀ ਗੱਲ
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਸਿੱਖ ਚਿਲਡਰਨ ਡੇਅ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਦੇਸ਼ ਵਿੱਚ ਨਸਲਵਾਦ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਨਿਊਜ਼ੀਲੈਂਡ ਦੇ ਸ਼ਹਿਰ ਹੈਮਿਲਟਨ ਦੀ ਇੱਕ ਸੁਪਰਮਾਰਕੀਟ ਵਿੱਚ ਪੰਜਾਬਣ ਨੂੰ ਚੋਰੀ ਦੇ ਦੋਸ਼ ਵਿੱਚ ਨਾਮਜ਼ਦ ਕੀਤੇ ਜਾਣ ਅਤੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਵੀ ਇਸ ਰਿਪੋਰਟ ਵਿੱਚ ਸ਼ਾਮਿਲ ਹਨ। ਇਸ ਦੇ ਨਾਲ ਲਹਿੰਦੇ ਪੰਜਾਬ ਵੱਲੋਂ 8 ਅਕਤੂਬਰ ਤੋਂ ਇੱਕ ਮਹੀਨੇ ਦੇ ਲਈ ਪੰਜਾਬ ਜਾ ਰਹੇ 50 ਸਿੱਖ ਸ਼ਰਧਾਲੂਆਂ ਦੇ ਜਥੇ ਦਾ ਵੇਰਵਾ ਵੀ ਸ਼ਾਮਿਲ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਰਿਪੋਰਟ।
